ਜਲਾਲਾਬਾਦ, 25 ਫਰਵਰੀ (ਹਰਪ੍ਰੀਤ ਸਿੰਘ ਪਰੂਥੀ)-ਸਰਕਾਰੀ ਪ੍ਰਾਇਮਰੀ ਸਕੂਲ ਬੋਦਲ ਪੀਰੇ ਕੇ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਨੇ ਗਿੱਧਾ, ਭੰਗੜਾ, ਸ਼ੋਸ਼ਲ-ਮੀਡੀਆ ਡਰਾਮਾ ਅਤੇ ਹੋਰ ਆਈਟਮਾਂ ਪੇਸ਼ ਕੀਤੀਆਂ ਗਈਆਂ ਅਤੇ ਇਸ ਦੇ ਬਾਅਦ ਵਿਚ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਬੀ.ਪੀ.ਈ.ਓ ਮੈਡਮ ਸ਼੍ਰੀਮਤੀ ਸੁਸ਼ੀਲ ਕੁਮਾਰੀ, ਸੀ.ਐੱਚ.ਟੀ. ਮੈਡਮ ਸ਼੍ਰੀਮਤੀ ਭੁਪਿੰਦਰ ਕੌਰ, ਬੀ.ਆਰ.ਸੀ. ਰਜੀਵ ਸ਼ਰਮਾ, ਸਕੂਲ ਇੰਚਾਰਜ ਰਣਜੀਤ ਸਿੰਘ, ਹਰਮੇਸ਼ ਕੌਰ, ਪ੍ਰਧਾਨ ਜੰਗਨੰਦਨ ਸਿੰਘ, ਡਾ. ਸੰਦੀਪ ਕੁਮਾਰ, ਡਿੰਪਲ ਰਾਣੀ, ਵੀਨਾ ਰਾਣੀ, ਨਰਿੰਦਰ ਕੌਰ, ਰਾਧੇ ਸ਼ਾਮ, ਵਨੀਸ਼ ਕੁਮਾਰ, ਕਪਿਲ ਕੁਮਾਰ, ਵਿਨੇ ਮੱਕੜ, ਬਲਦੇਵ ਸਿੰਘ, ਅਮਿੱਤ ਕੁਮਾਰ, ਸਰਪੰਚ ਜਸਵਿੰਦਰ ਸਿੰਘ, ਚੇਅਰਮੈਨ ਪਰਮਜੀਤ ਸਿੰਘ, ਮਲਕੀਤ ਸਿੰਘ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ |