16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਨਗਰ ਨਿਗਮ ਅਬੋਹਰ ਦੇ ਸਫ਼ਾਈ ਸੇਵਕਾਂ ਨੇ ਮੰਗਾਂ ਸੰਬੰਧੀ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ <br/>

Ad Position 21
No active advertisement
ਅਬੋਹਰ ਨਗਰ ਨਿਗਮ ਦਫ਼ਤਰ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਏ.ਡੀ.ਸੀ ਫ਼ਾਜ਼ਿਲਕਾ ਨੂੰ ਮੰਗ ਪੱਤਰ ਦਿੰਦੇ ਹੋਏ ਨਗਰ ਨਿਗਮ ਅਬੋਹਰ ਦੇ ਸਫ਼ਾਈ ਸੇਵਕਾਂ ਦਾ ਵਫ਼ਦ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 26-02-2026
ਅਬੋਹਰ, 25 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਨਗਰ ਨਿਗਮ ਅਬੋਹਰ ਦੇ ਹਾਊਸ ਮੀਟਿੰਗ ਦੌਰਾਨ ਸਫ਼ਾਈ ਕਰਮਚਾਰੀ ਯੂਨੀਅਨ ਅਬੋਹਰ ਦੇ ਪ੍ਰਧਾਨ ਬਿੱਟੂ ਭਗਾਣੀਆਂ ਦੀ ਅਗਵਾਈ ਹੇਠ ਏ.ਡੀ.ਸੀ ਫ਼ਾਜ਼ਿਲਕਾ ਨੂੰ 6 ਸਾਲਾਂ ਤੋਂ ਕੰਮ ਕਰ ਰਹੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਇਕ ਵਫ਼ਦ ਮਿਲਿਆ ਅਤੇ ਮੁਲਾਕਾਤ ਦੌਰਾਨ ਮੰਗ ਪੱਤਰ ਵੀ ਸੌਂਪਿਆ | ਜਿਸ ਵਿਚ ਸਫ਼ਾਈ ਸੇਵਕ ਯੂਨੀਅਨ ਦੇ ਕਰਮਚਾਰੀਆਂ ਨੂੰ ਆ ਰਹੀ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ | ਜਿਸ ਤਹਿਤ ਨਗਰ ਨਿਗਮ ਵਿਚ ਕੰਮ ਕਰ ਰਹੇ ਸਫ਼ਾਈ ਕਰਮਚਾਰੀ ਅਤੇ ਸੀਵਰਮੈਨਾਂ ਨੂੰ ਨਗਰ ਨਿਗਮ ਅਬੋਹਰ ਦੇ ਵਿਚ ਪੱਕਾ ਕਰਨਾ, ਕਰਮਚਾਰੀਆਂ ਦਾ ਈ.ਐੱਸ.ਆਈ ਜਮ੍ਹਾ ਕਰਵਾਉਣ ਤਾਂ ਜੋ ਮੁਲਾਜ਼ਮ ਆਪਣਾ ਅਤੇ ਆਪਣੇ ਪਰਿਵਾਰ ਦਾ ਇਲਾਜ ਕਰਵਾ ਸਕਣ, ਕਰਮਚਾਰੀਆਂ ਦਾ ਪੀ.ਐਫ ਮੁਲਾਜ਼ਮ ਦੇ ਖਾਤੇ ਵਿਚ ਜਮ੍ਹਾ ਕਰਵਾਉਣ ਤਾਂ ਜੋ ਮੁਲਾਜ਼ਮ ਮੁਸ਼ਕਿਲ ਸਮੇਂ ਸਿਰ ਆਪਣਾ ਪੈਸਾ ਕੱਢਵਾਂ ਕੇ ਉਸ ਨੂੰ ਜ਼ਰੂਰਤਾਂ ਦੇ ਕੰਮਾਂ ਵਿਚ ਲਗਾ ਸਕੇ | ਇਸ ਦੌਰਾਨ ਏ.ਡੀ.ਸੀ ਨੇ ਮੁਲਾਜ਼ਮਾਂ ਦੀ ਸਮੱਸਿਆ ਨੂੰ ਧਿਆਨ ਨਾਲ ਸੁਣਿਆਂ ਅਤੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਮੁਕੇਸ਼ ਕੁਮਾਰ ਸੋਨੀ, ਰਿੰਕੂ ਭਗਾਣੀਆ, ਅਨਿਲ ਕੁਮਾਰ, ਧਰਮਵੀਰ ਮਲਕਟ ਕੌਂਸਲਰ, ਰਵੀ ਮਲਕਟ ਚੇਅਰਮੈਨ, ਪਵਨ ਕੁਮਾਰ, ਸੰਨ੍ਹੀ ਭਗਾਣੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀਗੰਗਾਨਗਰ-ਈਦਗਾਹ (ਆਗਰਾ) ਹਫ਼ਤਾਵਾਰੀ ਸਪੈਸ਼ਲ ਰੇਲ ਸੇਵਾ ਸ਼ੁਰੂ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਲਾਨਾ ਸਮਾਰੋਹ <br/>
Ad Position 24