16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਨਸ਼ੇ ਖ਼ਿਲਾਫ਼ 15 ਹਜ਼ਾਰ ਕਿੱਲੋਮੀਟਰ ਦੀ ਪੈਦਲ ਜਾਗਰੂਕਤਾ ਯਾਤਰਾ ਕਰਕੇ ਵਾਪਸ ਪਰਤੇ ਅਬੋਹਰ ਦੇ ਨੌਜਵਾਨ ਰਾਘਵ ਦਾ ਕੀਤਾ ਸ਼ਾਨਦਾਰ ਸਵਾਗਤ <br/>

Ad Position 21
No active advertisement
15 ਹਜ਼ਾਰ ਕਿੱਲੋਮੀਟਰ ਦੀ ਪੈਦਲ ਯਾਤਰਾ ਪੂਰੀ ਕਰਕੇ ਘਰ ਪਹੁੰਚਣ 'ਤੇ ਰਾਘਵ ਦਾ ਸਵਾਗਤ ਕਰਦੇ ਹੋਏ ਇਲਾਕੇ ਦੇ ਪਤਵੰਤੇ ਅਤੇ ਪਰਿਵਾਰਕ ਮੈਂਬਰ | ਅਜੀਤ ਤਸਵੀਰ <br/> 26-02-2026
ਅਬੋਹਰ, 25 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਦੇ ਸਰਹੱਦੀ ਸ਼ਹਿਰ ਅਬੋਹਰ ਦੇ ਪੰਜਪੀਰ ਨਗਰ ਦੇ ਰਹਿਣ ਵਾਲੇ ਨੌਜਵਾਨ ਰਾਘਵ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਿਆਉਣ ਲਈ 15 ਹਜ਼ਾਰ ਕਿੱਲੋਮੀਟਰ ਦੀ ਇਤਿਹਾਸਕ ਪੈਦਲ ਯਾਤਰਾ ਪੂਰੀ ਕਰਨ ਉਪਰੰਤ ਘਰ ਵਾਪਸ ਆ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ | ਅਬੋਹਰ ਵਾਪਸ ਆਉਣ 'ਤੇ ਇਲਾਕੇ ਦੇ ਸਮਾਜਿਕ ਸੰਗਠਨਾਂ ਅਤੇ ਲੋਕਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਗਗਨ ਚੁੱਘ, ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ, ਧਰਮਿੰਦਰ ਕੁਮਾਰ, ਸੋਨੂੰ ਕਟਾਰੀਆ, ਰੋਤਾਸ਼ ਸੋਖਲ, ਸੁਭਾਸ਼ ਠੱਠਈ, ਬੰਟੀ ਵਢੇਰਾ, ਰਾਹੁਲ ਭਾਰਦਵਾਜ, ਦਿਨੇਸ਼ ਕੁਮਾਰ ਆਦਿ ਲੋਕਾਂ ਨੇ ਰਾਘਵ ਦੇ ਹਾਰ ਪਾ ਕੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਪਰਿਵਾਰ ਨੂੰ ਵਧਾਈ ਵੀ ਦਿੱਤੀ | ਸਮਾਜ ਸੇਵਕ ਗਗਨ ਚੁੱਘ ਨੇ ਕਿਹਾ ਕਿ ਰਾਘਵ ਨੇ ਇਹ ਯਾਤਰਾ ਆਸਾਧਰਨ, ਹਿੰਮਤ, ਸਬਰ ਅਤੇ ਦਿ੍ੜ੍ਹ ਇਰਾਦੇ ਨਾਲ ਪੂਰੀ ਕੀਤੀ ਜੋ ਕਿ ਕਿਸੇ ਵੀ ਆਮ ਵਿਅਕਤੀ ਲਈ ਬਹੁਤ ਮੁਸ਼ਕਿਲ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਪੀਰ ਦੇ ਵਾਸੀ ਰਾਘਵ ਪਿਤਾ ਸੋਪਤ ਰਾਮ ਅਤੇ ਮਾਤਾ ਕਿ੍ਸ਼ਨਾ ਦੇਵੀ ਦੇ ਪੁੱਤਰ ਨੇ ਲਗਭਗ 261 ਦਿਨਾਂ ਤੱਕ ਲਗਾਤਾਰ ਪੈਦਲ ਚੱਲਦੇ ਹੋਏ ਪੂਰੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੀ ਵੀ ਯਾਤਰਾ ਕੀਤੀ | ਇਸ ਦੌਰਾਨ ਉਸ ਨੇ ਚਾਰ ਧਾਮ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਨੇਪਾਲ ਵਿਚ ਸਥਿਤ ਪਸ਼ੂਪਤੀਨਾਥ ਮੰਦਰ, ਆਦਿਯੋਗੀ ਸਥਲ ਸਮੇਤ 300 ਤੋਂ ਜ਼ਿਆਦਾ ਮੰਦਰਾਂ ਵਿਚ ਦਰਸ਼ਨ ਕੀਤੇ | ਰਾਘਵ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪੰਜਾਬ ਦਾ ਪਹਿਲਾ ਨੌਜਵਾਨ ਹੈ | ਜਿਸ ਨੇ ਪੈਦਲ ਇੰਨੀ ਲੰਬੀ ਦੂਰੀ ਨਸ਼ਿਆਂ ਖ਼ਿਲਾਫ਼ ਤੈਅ ਕਰਨ ਦੇ ਨਾਲ ਧਾਰਮਿਕ ਯਾਤਰਾ ਵੀ ਪੂਰੀ ਕੀਤੀ ਹੋਵੇ | ਗਗਨ ਚੁੱਘ ਨੇ ਕਿਹਾ ਕਿ ਲਗਭਗ 9 ਮਹੀਨੇ ਪਹਿਲਾਂ ਰਾਘਵ ਨੂੰ ਗਊਸ਼ਾਲਾ ਰੋਡ 'ਤੇ ਸਥਿਤ ਸ਼ਿਵ ਮੰਦਰ ਤੋਂ ਉਸ ਦੀ ਯਾਤਰਾ 'ਤੇ ਭੇਜਿਆ ਸੀ ਅਤੇ ਅੱਜ ਵਾਪਸੀ 'ਤੇ ਵੀ ਸ਼ਿਵ ਮੰਦਰ 'ਤੇ ਹੀ ਉਸ ਦਾ ਸਵਾਗਤ ਕੀਤਾ ਗਿਆ ਹੈ | ਰਾਘਵ ਦੀ ਇਸ ਉਪਲਬਧੀ ਨੇ ਨਾ ਸਿਰਫ਼ ਉਸ ਦੇ ਪਰਿਵਾਰ ਨੂੰ ਸਗੋਂ ਪੂਰੇ ਸ਼ਹਿਰ ਅਤੇ ਪੰਜਾਬ ਨੂੰ ਮਾਣ ਦਿਵਾਇਆ ਹੈ |

Ad Position 22
No active advertisement
ਪਿਛਲੀ ਖ਼ਬਰ 'ਮਨਰੇਗਾ ਬਚਾਓ' ਰੈਲੀ ਦੀਆਂ ਤਿਆਰੀਆਂ ਸੰਬੰਧੀ ਰਾਜ ਬਖ਼ਸ਼ ਕੰਬੋਜ ਵਲੋਂ ਮੀਟਿੰਗ <br/> ਅਗਲੀ ਖ਼ਬਰ ਸ੍ਰੀਗੰਗਾਨਗਰ-ਈਦਗਾਹ (ਆਗਰਾ) ਹਫ਼ਤਾਵਾਰੀ ਸਪੈਸ਼ਲ ਰੇਲ ਸੇਵਾ ਸ਼ੁਰੂ <br/>
Ad Position 24