23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਉਸਾਰੀ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ 'ਏਟਕ' ਵਲੋਂ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ <br/>

Ad Position 21
No active advertisement
ਫ਼ਾਜ਼ਿਲਕਾ ਵਿਖੇ ਉਸਾਰੀ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਅਸਿਸਟੈਂਟ ਲੇਬਰ ਕਮਿਸ਼ਨਰ (ਏ.ਐੱਲ.ਸੀ.) ਨੂੰ ਮੰਗ ਪੱਤਰ ਸੌਂਪਦੇ ਹੋਏ ਏਟਕ ਯੂਨੀਅਨ ਦੇ ਆਗੂ ਐਡਵੋਕੇਟ ਪਰਮਜੀਤ ਢਾਬਾਂ, ਜੰਮੂ ਰਾਮ ਬਨਵਾਲਾ, ਸੁਰਿੰਦਰ ਢੰਡੀਆਂ ਤੇ ਹੋਰ | ਤਸਵੀਰਾਂ : ਅਮਰਜੀਤ ਸ਼ਰਮਾ <br/> ਫ਼ਾਜ਼ਿਲਕਾ ਵਿਖੇ ਉਸਾਰੀ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਏਟਕ ਯੂਨੀਅਨ ਦੇ ਆਗੂ | <br/> 27-02-2026
ਫ਼ਾਜ਼ਿਲਕਾ, 26 ਫਰਵਰੀ (ਅਮਰਜੀਤ ਸ਼ਰਮਾ)-ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ.) ਏਟਕ ਵਲੋਂ ਉਸਾਰੀ ਕਿਰਤੀਆਂ ਦੇ ਹੱਕਾਂ ਦੀ ਪ੍ਰਾਪਤੀ, ਸਕੀਮਾਂ ਦਾ ਲਾਭ ਸਮੇਂ ਸਿਰ ਨਾ ਮਿਲਣ ਤੇ ਦਫ਼ਤਰਾਂ ਵਿਚ ਹੋ ਰਹੀ ਖ਼ੁਆਰੀ ਵਿਰੁੱਧ ਡੀ. ਸੀ. ਦਫ਼ਤਰ ਫ਼ਾਜ਼ਿਲਕਾ ਦੇ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬਨਵਾਲਾ, ਜ਼ਿਲ੍ਹਾ ਸਕੱਤਰ ਸੋਨਾ ਧੁੰਨਕੀਆਂ ਤੇ ਹੋਰ ਆਗੂਆਂ ਨੇ ਕੀਤੀ | ਯੂਨੀਅਨ ਦੇ ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਤੇ ਜੰਮੂ ਰਾਮ ਬਨਵਾਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੋਰਡ ਦੀਆਂ ਮੀਟਿੰਗਾਂ ਨਾ ਹੋਣ ਕਾਰਨ ਕਿਰਤ ਵਿਭਾਗ ਵਲੋਂ ਸਕੀਮਾਂ 'ਚ ਗ਼ਲਤ ਤਰੀਕੇ ਨਾਲ ਬਦਲਾਅ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੈਨਸ਼ਨ ਸਕੀਮ 'ਚ ਵਾਰ-ਵਾਰ ਬਦਲਾਅ, ਐਕਸਗ੍ਰੇਸ਼ੀਆ ਗਰਾਂਟ ਵਿਚ ਦੇਰੀ ਅਤੇ ਫਾਰਮ ਨੰਬਰ 27 ਦਾ ਆਟੋ ਪੈਚ ਨਾ ਹੋਣਾ ਮਜ਼ਦੂਰਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ | ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਤੇ ਕਾਮਰੇਡ ਹੰਸਰਾਜ ਗੋਲਡਨ ਨੇ ਕਿਹਾ ਕਿ ਮਜ਼ਦੂਰਾਂ ਦੀ ਪੇਮੈਂਟ 5-5 ਸਾਲਾਂ ਤੋਂ ਬੈਂਕ ਖਾਤਿਆਂ ਦੀਆਂ ਛੋਟੀਆਂ-ਮੋਟੀਆਂ ਤਕਨੀਕੀ ਖ਼ਾਮੀਆਂ ਕਾਰਨ ਲਟਕ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ 2016 ਤੋਂ ਲਟਕ ਰਹੇ ਪੈਨਸ਼ਨ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ, ਬੈਂਕਾਂ ਰਾਹੀਂ ਲਾਈਫ਼ ਸਰਟੀਫਿਕੇਟ ਲੈਣ ਦੀ ਸਹੂਲਤ ਦਿੱਤੀ ਜਾਵੇ ਤੇ ਨਵੀਂ ਪੈਨਸ਼ਨ ਨੀਤੀ ਤੁਰੰਤ ਰੱਦ ਕੀਤੀ ਜਾਵੇ | ਆਗੂਆਂ ਨੇ ਸ਼ਗਨ ਸਕੀਮ ਲਈ ਮੈਰਿਜ ਸਰਟੀਫਿਕੇਟ ਦੀ ਸ਼ਰਤ ਖ਼ਤਮ ਕਰਨ ਦੇ ਬਾਵਜੂਦ ਲਗਾਏ ਜਾ ਰਹੇ ਇਤਰਾਜ਼ਾਂ ਦੀ ਵੀ ਨਿਖੇਧੀ ਕੀਤੀ | ਇਸ ਮੌਕੇ ਜ਼ਿਲ੍ਹਾ ਸਕੱਤਰ ਹਰਭਜਨ ਛੱਪੜੀਂ ਵਾਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ, ਗੁਰਦਿਆਲ ਢਾਬਾਂ, ਭਜਨ ਲਾਲ ਫ਼ਾਜ਼ਿਲਕਾ, ਯੂਨੀਅਨ ਆਗੂ ਹਰਚਰਨ ਪਾਲੀਵਾਲਾ, ਕਰਨੈਲ ਬੱਗੇ ਕੇ, ਜੱਗਾ ਟਾਹਲੀਵਾਲਾ, ਲਖਵਿੰਦਰ ਪਾਲੀਵਾਲਾ, ਰਾਜ ਖੀਵਾ, ਅਰਵੀਨ ਢਾਬਾਂ, ਸੋਹਣ ਸਰਪੰਚ ਬਸਤੀ ਚੱਕ ਸੁੱਕੜ, ਸੁਨੀਲ ਢਾਣੀ ਬਚਨ ਸਿੰਘ, ਧਰਮਿੰਦਰ ਮੁਰਕ ਵਾਲਾ, ਗੁਰਦੇਵ ਤਾਰੇ ਵਾਲਾ, ਸੁਰਿੰਦਰ ਬਾਹਮਣੀ ਵਾਲਾ, ਇਕਬਾਲ ਸਿੰਘ ਜਾਨੀਸਰ, ਬਲਜੀਤ ਸਿੰਘ, ਰਾਜਵਿੰਦਰ ਨਿਓਲਾ, ਬਲਵਿੰਦਰ ਘੂਰੀ, ਮੰਗਤ ਸੋਹਣਾ ਸਾਂਦੜ, ਬਲਵੀਰ ਕਾਠਗੜ੍ਹ, ਬਲਵਿੰਦਰ ਮਹਾਲਮ ਅਤੇ ਕੁਲਦੀਪ ਬੱਖੂਸ਼ਾਹ ਵੀ ਹਾਜ਼ਰ ਸਨ | ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੈਣ ਸਮਾਜ ਦੇ ਲੋਕਾਂ ਨੇ ਧੀ ਵਸੁੰਧਰਾ ਨੂੰ ਇਨਸਾਫ਼ ਦਿਵਾਉਣ ਲਈ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ <br/> ਅਗਲੀ ਖ਼ਬਰ ਹੈਰੋਇਨ ਸਮੇਤ 2 ਕਾਬੂ
Ad Position 24