23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸੈਣ ਸਮਾਜ ਦੇ ਲੋਕਾਂ ਨੇ ਧੀ ਵਸੁੰਧਰਾ ਨੂੰ ਇਨਸਾਫ਼ ਦਿਵਾਉਣ ਲਈ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ <br/>

Ad Position 21
No active advertisement
ਰਾਜਸਥਾਨ ਦੀ ਬੇਟੀ ਵਸੁੰਧਰਾ ਨੂੰ ਇਨਸਾਫ਼ ਦਿਵਾਉਣ ਲਈ ਅਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਤਹਿਸੀਲਦਾਰ ਨੂੰ ਮੰਗ-ਪੱਤਰ ਦਿੰਦੇ ਹੋਏ ਨਵੀਨ ਸੇਨ ਚਿਸ਼ਤੀ ਅਤੇ ਸੇਨ ਸਮਾਜ ਦੇ ਲੋਕ | ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ <br/> 27-02-2026
ਅਬੋਹਰ, 26 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸੇਨ ਸਮਾਜ ਅਬੋਹਰ ਵਲੋਂ ਬੇਟੀ ਵਸੁੰਧਰਾ ਸੇਨ ਨੂੰ ਇਨਸਾਫ਼ ਦਿਵਾਉਣ ਅਤੇ ਕਾਤਲ ਸ਼ਾਮ ਸੰੁਦਰ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਸੇਨ ਸਮਾਜ ਅਬੋਹਰ ਸੰਘਰਸ਼ ਕਮੇਟੀ ਵਲੋਂ 24 ਫਰਵਰੀ ਨੂੰ ਮੀਟਿੰਗ ਕੀਤੀ ਗਈ | ਇਸ ਬਾਰੇ ਸੇਨ ਸਮਾਜ ਦੇ ਸਕੱਤਰ ਨਵੀਨ ਸੇਨ ਚਿਸ਼ਤੀ ਨੇ ਦੱਸਿਆ ਕਿ ਉਸ ਮੀਟਿੰਗ 'ਚ ਐੱਸ. ਡੀ. ਐਮ. ਨੂੰ ਮੰਗ-ਪੱਤਰ ਦੇਣ ਦਾ ਫ਼ੈਸਲਾ ਕੀਤਾ ਤੇ ਫਿਰ ਮਿਤੀ 26 ਵੀਰਵਾਰ ਨੂੰ ਐੱਸ. ਡੀ. ਐਮ. ਅਬੋਹਰ ਮੌਕੇ 'ਤੇ ਮੌਜੂਦ ਨਾ ਹੋਣ ਕਾਰਨ ਮੌਕੇ 'ਤੇ ਮੌਜੂਦ ਡਿਊਟੀ ਅਫ਼ਸਰ ਤਹਿਸੀਲਦਾਰ ਨੂੰ ਸੇਨ ਸਮਾਜ ਅਬੋਹਰ ਵਲੋਂ ਮੰਗ-ਪੱਤਰ ਦਿੱਤਾ ਗਿਆ | ਜਿਸ 'ਚ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਲਈ ਮੰਗ ਕੀਤੀ ਗਈ | ਇਸ ਮੌਕੇ ਮੌਜੂਦ ਸਮਾਜ ਤੇ ਸੈਨ ਸਮਾਜ ਦੇ ਮੈਂਬਰ ਹੀਰਾ ਲਾਲ ਸੇਨ, ਰਾਮ ਮਿਹਰ ਸੇਨ, ਸੁਰਿੰਦਰ ਸੇਨ ਜਸੋਰੀਆ, ਦਰਸ਼ਨ ਸੇਨ, ਸੁਨੀਲ ਸੇਨ, ਓਮ ਪ੍ਰਕਾਸ਼ ਸੇਨ, ਅਸ਼ੋਕ ਸੇਨ, ਪਵਨ ਸੇਨ, ਤੇਜਾ ਸੇਨ, ਹੈਪੀ ਸੇਨ, ਰੋਹਿਤ ਸੇਨ, ਵਿਕਰਾਂਤ ਸੇਨ, ਸੋਨੂੰ ਸੇਨ, ਰਾਮਫਲ ਸੇਨ, ਮੰਗਤ ਸੇਨ, ਮਾਹੀ ਸੇਨ, ਅਜੀਤ ਸੇਨ, ਕਰਨ ਸਿੰਘ ਸੇਨ ਅਤੇ ਹੋਰ ਮੈਂਬਰਾਂ ਨੇ ਧੀ ਵਸੁੰਧਰਾ ਸੇਨ ਨੂੰ ਇਨਸਾਫ਼ ਦਿਵਾਉਣ ਲਈ ਆਪਣਾ ਪੂਰਾ ਸਮਰਥਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਨੇ ਆਯੁਸ਼ਮਾਨ ਆਰੋਗਿਆ ਕੇਂਦਰ ਲਮੋਚੜ ਕਲਾਂ ਲਈ ਮੈਡੀਕਲ ਅਫ਼ਸਰ ਨੂੰ ਦਿੱਤਾ ਨਿਯੁਕਤੀ ਪੱਤਰ <br/> ਅਗਲੀ ਖ਼ਬਰ ਉਸਾਰੀ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ 'ਏਟਕ' ਵਲੋਂ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ <br/>
Ad Position 24