ਪੁਲਿਸ ਵਲੋਂ ਹੈਰੋਇਨ ਪੀ ਰਿਹਾ ਵਿਅਕਤੀ ਗਿ੍ਫ਼ਤਾਰ
ਅਜੀਤ ਡੈਸਕ
28-02-2026
ਅਬੋਹਰ, 27 ਫਰਵਰੀ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵਲੋਂ ਹੈਰੋਇਨ ਪੀ ਰਹੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਜਗਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਨੇਸ਼ ਕੁਮਾਰ ਉਰਫ਼ ਡਿੰਪੀ ਪੁੱਤਰ ਮਦਨ ਲਾਲ ਵਾਸੀ ਸਥਾਨਕ ਗੋਬਿੰਦ ਨਗਰੀ ਜੋ ਕਿ ਸਥਾਨਕ ਅਨਾਜ ਮੰਡੀ ਨੇੜੇ ਹੈਰੋਇਨ ਪੀ ਰਿਹਾ ਹੈ | ਇਸ ਗੁਪਤ ਸੂਚਨਾ ਦੇ ਆਧਾਰ 'ਤੇ ਹੌਲਦਾਰ ਜਗਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਕਤ ਸਥਾਨ 'ਤੇ ਛਾਪੇਮਾਰੀ ਕਰ ਦਿਨੇਸ਼ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ | ਨਗਰ ਥਾਣਾ ਪੁਲਿਸ ਵਲੋਂ ਦਿਨੇਸ਼ ਕੁਮਾਰ ਉਰਫ਼ ਡਿੰਪੀ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਬਰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ |