29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਨਗਰ ਕੌਂਸਲ ਫ਼ਾਜ਼ਿਲਕਾ ਦੀ ਮੀਟਿੰਗ, ਸ਼ਹਿਰ ਦੇ ਵਿਕਾਸ ਲਈ ਸਾਰੇ ਮਤੇ ਸਰਬਸੰਮਤੀ ਨਾਲ ਪਾਸ <br/>

Ad Position 21
No active advertisement
ਫ਼ਾਜ਼ਿਲਕਾ ਵਿਖੇ ਹੋਈ ਮੀਟਿੰਗ 'ਚ ਭਾਗ ਲੈਂਦੇ ਹੋਏ ਸਮੂਹ ਕੌਂਸਲਰ ਤੇ ਅਧਿਕਾਰੀ | ਅਜੀਤ ਤਸਵੀਰ <br/> 28-02-2026
ਫ਼ਾਜ਼ਿਲਕਾ, 27 ਫ਼ਰਵਰੀ (ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਫ਼ਾਜ਼ਿਲਕਾ ਦੀ ਇਕ ਅਹਿਮ ਮੀਟਿੰਗ ਕੌਂਸਲ ਭਵਨ ਵਿਖੇ ਹੋਈ | ਜਿਸ 'ਚ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਦੇ ਹੱਲ ਤੇ ਵਿਕਾਸ ਕਾਰਜਾਂ ਲਈ ਕਈ ਅਹਿਮ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ | ਮੀਟਿੰਗ ਦੀ ਸ਼ੁਰੂਆਤ ਪਿਛਲੇ ਦਿਨੀਂ ਸਵ. ਹੋਏ ਕੌਂਸਲਰ ਅਸ਼ਵਨੀ ਕੁਮਾਰ ਦੇ ਪਿਤਾ ਸਾਬਕਾ ਕੌਂਸਲਰ ਮਦਨ ਲਾਲ ਤੇ ਕੌਂਸਲਰ ਨਿਸ਼ੂ ਡੋਗਰਾ ਦੇ ਪਿਤਾ ਸਤਪਾਲ ਭੂਸਰੀ ਨੂੰ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ | ਮੀਟਿੰਗ 'ਚ ਆਉਣ ਵਾਲੇ ਬਰਸਾਤੀ ਸੀਜ਼ਨ ਨੂੰ ਮੁੱਖ ਰੱਖਦਿਆਂ ਨਾਲਿਆਂ ਦੀ ਸਫ਼ਾਈ ਲਈ 5 ਲੱਖ ਰੁਪਏ ਦਾ ਬਜਟ ਪਾਸ ਕੀਤਾ | ਨਾਲ ਹੀ ਕਾਰਜਸਾਧਕ ਅਫ਼ਸਰ ਨੂੰ ਨਾਲਿਆਂ ਨੂੰ ਕਵਰ ਕਰਨ ਦੀ ਪ੍ਰਕਿਰਿਆ ਜਲਦ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ | ਸ਼ਹਿਰ 'ਚ ਲਾਵਾਰਸ ਕੁੱਤਿਆਂ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਲਗਪਗ ਇਕ ਏਕੜ ਜਗਾ ਵਿਚ ਡੌਗ ਸ਼ੈਲਟਰ ਹੋਮ ਬਣਾਉਣ ਦਾ ਮਤਾ ਪਾਸ ਹੋਇਆ | ਇਸ ਦੇ ਨਾਲ ਹੀ 3000 ਕੁੱਤਿਆਂ ਦੀ ਨਸਬੰਦੀ ਕਰਨ ਦੀ ਯੋਜਨਾ ਨੂੰ ਵੀ ਹਰੀ ਝੰਡੀ ਦਿੱਤੀ ਗਈ | ਸ਼ਹਿਰ ਵਿਚ ਮਿਕਸ ਪਾਣੀ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ 2 ਕਿੱਲੋਮੀਟਰ ਨਵੀਂ ਪਾਈਪਲਾਈਨ ਪਾਉਣ ਅਤੇ ਸੀਵਰੇਜ ਦੀਆਂ ਮੇਨ ਲਾਈਨਾਂ ਦੀ ਸਫ਼ਾਈ ਕਰਵਾਉਣ ਦੀ ਮਨਜ਼ੂਰੀ ਦਿੱਤੀ ਗਈ | ਪਾਲ ਚੰਦ ਵਰਮਾ ਨੇ ਨਗਰ ਕੌਂਸਲ ਦੀਆਂ ਕਿਰਾਏ ਵਾਲੀਆਂ ਦੁਕਾਨਾਂ ਦੇ ਮਾਲਕਾਨਾ ਹੱਕ ਕਬਜ਼ਾ ਧਾਰਕਾਂ ਨੂੰ ਦੇਣ ਦਾ ਮੁੱਦਾ ਉਠਾਇਆ | ਸਾਰੇ ਕੌਂਸਲਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਤਾ ਨੰਬਰ 216 ਮਿਤੀ 25:11:2022 ਨੂੰ ਜਲਦ ਪ੍ਰਵਾਨਗੀ ਦਿੱਤੀ ਜਾਵੇ | ਮੀਟਿੰਗ 'ਚ ਪਾਲ ਚੰਦ ਵਰਮਾ, ਜਗਦੀਸ਼ ਬਿਸਵਾਲ, ਜਗਦੀਸ਼ ਬਜਾਜ, ਅਸ਼ੋਕ ਜੈਰਥ, ਪੂਰਨ ਚੰਦ ਜਸੂਜਾ, ਗੋਲਡੀ ਝਾਂਬ, ਸੰਜੀਵ ਗੋਲਡੀ ਸਚਦੇਵਾ, ਸੁਰਜੀਤ ਸਿੰਘ, ਬਾਬੂ ਰਾਮ, ਸੋਮਾ ਰਾਣੀ, ਗੁਰਮੀਤ ਕੌਰ, ਰਚਨਾ ਕਟਾਰੀਆ, ਸੁਖਵਿੰਦਰ ਕੌਰ ਫੁਟੇਲਾ, ਕਿ੍ਸ਼ਨਾ ਰਾਣੀ ਤੇ ਸ਼ੀਲਾ ਰਾਣੀ ਸਮੇਤ ਹੋਰ ਕੌਂਸਲਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਖੇ ਕਵਿਤਾ ਉਚਾਰਣ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਰਵਿੰਦਰ ਸਿੰਘ ਅਰੋੜਾ ਅਬੋਹਰ ਦੇ ਉਪ ਮੰਡਲ ਮੈਜਿਸਟਰੇਟ ਦਾ ਸੰਭਾਲਣਗੇ ਚਾਰਜ
Ad Position 24