27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਖ਼ੁਸ਼ੀਆਂ ਨਾਲ ਮਨਾਇਆ ਹੋਲੀ ਦਾ ਤਿਉਹਾਰ

Ad Position 21
No active advertisement
ਅਜੀਤ ਡੈਸਕ 06-03-2026
ਜਲਾਲਾਬਾਦ , 5 ਮਾਰਚ (ਜਤਿੰਦਰ ਪਾਲ ਸਿੰਘ)-ਹੋਲੀ ਅਤੇ ਹੋਲੇ ਮੁਹੱਲੇ ਦਾ ਤਿਉਹਾਰ ਜਲਾਲਾਬਾਦ'ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ¢ ਨੌਜਵਾਨ, ਬੱਚੇ ਬੜੇ ਸ਼ੌਕ ਦੇ ਨਾਲ ਗਲੀਆਂ ਦੇ ਵਿਚ ਹੋਲੀ ਮਨਾਉਂਦੇ ਹੋਏ ਦਿਖੇ , ਇਸ ਮੌਕੇ ਬੱਚੇ ਜਿੱਥੇ ਰੰਗ ਵਾਲਾ ਪਾਣੀ ਵਰਤ ਰਹੇ ਸੀ , ਉੱਥੇ ਸੁੱਕਾ ਗੁਲਾਲ ਵੀ ਵੱਡੀ ਮਾਤਰਾ ਵਿਚ ਵਰਤਿਆ ਗਿਆ¢ ਬੜੀ ਖ਼ੁਸ਼ੀ ਦੇ ਨਾਲ ਬੱਚੇ ਅਤੇ ਨੌਜਵਾਨ ਇੱਕ ਦੂਜੇ ਨੂੰ ਰੰਗ ਲਗਾਉਂਦੇ ਦਿਸੇ¢ ਇਸ ਦੇ ਨਾਲ ਹੀ ਨਵੀਂ ਵਿਆਹੇ ਜੋੜਿਆਂ ਨੂੰ ਉਨ੍ਹਾਂ ਦੇ ਦੋਸਤਾਂ ਮਿੱਤਰਾਂ ਵਲੋਂ ਵੀ ਖ਼ੂਬ ਹੋਲੀ ਵਿਚ ਰੰਗਿਆ ਗਿਆ¢ਸ਼ਹਿਰ ਦੇ ਕਈ ਹਿੱਸਿਆਂ ਵਿਚ ਢੋਲ ਦੇ ਡੱਗੇ 'ਤੇ ਭੰਗੜੇ ਪਾ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ¢ ਲੋਕਾਂ ਨੇ ਘਰਾਂ ਅਤੇ ਮੰਦਰਾਂ ਵਿਚ ਜਾ ਕੇ ਇੱਕ-ਦੂਜੇ ਨੂੰ ਗੁਲਾਲ ਲਗਾਇਆ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ¢ ਹੋਲੀ ਦੀ ਇਹ ਖ਼ਾਸੀਅਤ ਵੀ ਰਹੀ ਕਿ ਪੁਲਿਸ ਪ੍ਰਸ਼ਾਸਨ ਹੋਲੀ ਦੇ ਦੌਰਾਨ ਪੂਰਾ ਸਜਗ ਰਿਹਾ¢ ਡੀ ਐੱਸ ਪੀ ਜਲਾਲਾਬਾਦ ਗੁਰਸੇਵਕ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਨਾਕੇ ਤੇ ਰਹੇ ਅਤੇ ਚੈਕਿੰਗ ਕਰਦੇ ਰਹੇ ਉਸ ਮੁੱਕੇ ਉਨ੍ਹਾਂ ਦੇ ਨਾਲ ਐੱਸ ਐੱਚ ਓ ਅੰਗਰੇਜ਼ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਦੀ ਹਾਜ਼ਰ ਰਹੇ¢ ਗੱਲਬਾਤ ਕਰਦੇ ਹੋਏ ਡੀ ਐੱਸ ਪੀ ਜਲਾਲਾਬਾਦ ਗੁਰਸੇਵਕ ਸਿੰਘ ਬਰਾੜ ਨੇ ਕਿਹਾ ਕਿ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਵਿਸ਼ੇਸ਼ ਨਾਕੇਬੰਦੀ ਕੀਤੀ ਗਈ¢ ਹੁੜਦੰਗਬਾਜ਼ੀ ਕਰਨ ਵਾਲਿਆਂ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਦਿਆਂ ਚਲਾਨ ਕੱਟੇ ਗਏ¢ ਪੁਲਿਸ ਟੀਮਾਂ ਨੂੰ ਸ਼ਾਂਤੀਪੂਰਵਕ ਜਸ਼ਨ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਆਮ ਜਨਤਾ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ¢
Ad Position 22
No active advertisement
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਅਰੁਣ ਨਾਰੰਗ ਨੇ 12.50 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ
Ad Position 24