31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਮਨਾਇਆ ਹੋਲਾ ਮਹੱਲਾ ਯਾਦਗਾਰੀ ਹੋ ਨਿੱਬੜਿਆ

Ad Position 21
No active advertisement
ਅਜੀਤ ਡੈਸਕ 07-03-2026
ਅਬੋਹਰ, 6 ਮਾਰਚ (ਤੇਜਿੰਦਰ ਸਿੰਘ ਖ਼ਾਲਸਾ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਾ ਮਹੱਲਾ ਖੇਡ ਦਿਹਾੜੇ ਦੇ ਤੌਰ 'ਤੇ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਮਨਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਬੋਹਰ ਖੇਤਰ ਦੇ ਸਕੱਤਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਹੋਲਾ ਮਹੱਲਾ ਮਨਾਉਣ ਦਾ ਮਨੋਰਥ ਬੱਚਿਆਂ ਨੂੰ ਰੰਗਾਂ ਦੇ ਮਾਰੂ ਪ੍ਰਭਾਵ ਤੋਂ ਬਚਾਉਣਾ ਅਤੇ ਉਨ੍ਹਾਂ ਨੂੰ ਖੇਡਾਂ ਦਾ ਇਕ ਵਧੀਆ ਬਦਲ ਵੀ ਦੇਣਾ ਹੈ | ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਦੌਰਾਨ ਵੱਖ-ਵੱਖ ਖੇਡਾਂ ਜਿਵੇਂ ਕਿ ਬੋਰੀ ਦੋੜ, ਮਟਕਾ ਦੌੜ, ਨਿੰਬੂ ਦੋੜ, ਮਿਊਜਿਕਲ ਚੇਅਰ, ਗੋਲਾ ਸੁੱਟਣਾ, ਲੰਬੀ ਛਾਲ, ਭੋਲੂ, ਦੌੜਾਂ, ਸਲੋਅ ਸਾਈਕਲਿੰਗ ਆਦਿ ਖੇਡਾਂ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਤੋਂ ਇਲਾਵਾ ਵੱਖ-ਵੱਖ ਇਨਡੋਰ ਖੇਡਾਂ ਵੀ ਕਰਵਾਈਆਂ ਗਈਆਂ ਜਿਸ ਵਿਚ ਇਲਾਕੇ ਦੇ ਬੱਚਿਆਂ ਸਣੇ ਉਨ੍ਹਾਂ ਦੇ ਪਰਿਵਾਰ ਨੇ ਵੀ ਉਤਸ਼ਾਹ ਨਾਲ ਭਾਗ ਲਿਆ ਹੈ | ਸਮਾਪਤੀ 'ਤੇ ਪ੍ਰੋਗਰਾਮ ਦੌਰਾਨ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦਾ ਲੱਕੀ ਡਰਾਅ ਕੱਢਿਆ ਗਿਆ, ਜਿਸ ਵਿਚ ਪਹਿਲਾ ਇਨਾਮ ਸਾਈਕਲ ਸੀਡ ਫਾਰਮ ਦੇ ਪਰਿਵਾਰ ਨੂੰ ਨਿਕਲਿਆ ਜਦ ਕਿ ਇਸ ਤੋਂ ਇਲਾਵਾ ਹੋਰ ਵੀ ਆਕਰਸ਼ਿਤ ਇਨਾਮ ਵੰਡੇ ਗਏ | ਇਸ ਮੌਕੇ ਪੁਰਾਤਨ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ ਅਤੇ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਸੈਲਫੀ ਪੁਆਇੰਟ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ | ਪ੍ਰੋਗਰਾਮ ਦੇ ਅਖੀਰ ਵਿਚ ਗੁਰੂ ਕਾ ਲੰਗਰ ਵੀ ਅਟੁੱਟ ਵਰਤਾਇਆ ਗਿਆ | ਇਸ ਦੌਰਾਨ ਪਿੰਡ ਮਾਹਣੀ ਖੇੜਾ ਦੀਆਂ ਸੰਗਤਾਂ ਵਲੋਂ ਲੱਸੀ ਦਾ ਲੰਗਰ ਲਗਾਇਆ ਗਿਆ ਜਦ ਕਿ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਚਾਹ-ਪਕੋੜੇ ਅਤੇ ਸੰਗਤਸਰ ਗੁਰਦੁਆਰਾ ਕਮੇਟੀ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਇਸ ਦੌਰਾਨ ਬਹਾਵਵਾਲਾ ਦੇ ਬੱਚਿਆਂ ਨੂੰ ਗਤਕੇ ਦੇ ਜੌਹਰ ਵੀ ਦਿਖਾਏ ਗਏ | ਇਸ ਮੌਕੇ ਡਾ.ਰਾਜੇਸ਼ ਸਚਦੇਵਾ, ਭੁਪਿੰਦਰ ਉਤਰੇਜਾ, ਪਰਮਿੰਦਰ ਸਿੰਘ ਹੈਪੀ ਅਜੀਮਗੜ੍ਹ, ਸ਼ਿਵਰਾਜ ਸਿੰਘ ਖ਼ਾਲਸਾ, ਤਰਲੋਚਨ ਸਿੰਘ, ਡਾ.ਰਣਜੀਤ ਸਿੰਘ, ਜਸਬੀਰ ਸਿੰਘ, ਸੁਖਜਿੰਦਰ ਸਿੰਘ ਰਾਜਨ, ਡਾ.ਮਨਦੀਪ ਸਿੰਘ, ਜੋਗਿੰਦਰ ਸਿੰਘ ਬਤਰਾ, ਸੁਖਜਿੰਦਰ ਸਿੰਘ ਬਿੱਟੂ, ਜਸ਼ਨਪ੍ਰੀਤ ਸਿੰਘ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ ਵਿਪਨ, ਕੁਲਵੰਤ ਰਾਏ ਕੰਤੀ, ਇਕਬਾਲ ਸਿੰਘ, ਜੋਗਾ ਸਿੰਘ, ਗੁਰਸੇਵਕ ਸਿੰਘ ਕੁੰਡਲ, ਡਾ.ਸੁਬੇਗ ਸਿੰਘ, ਰਾਜੂ ਕਾਲੜਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਡੀ.ਵੀ.ਆਈ.ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਰੇਸ਼ਮ ਸਿੰਘ ਬੁਰਜਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
Ad Position 24