ਅਬੋਹਰ, 9 ਮਾਰਚ (ਸੁਖਜੀਤ ਸਿੰਘ ਬਰਾੜ)-ਬੱਲੂਆਣਾ ਹਲਕੇ ਦੇ ਸੀਨੀਅਰ ਭਾਜਪਾ ਆਗੂ ਹਰਦੇਵ ਮੇਘਵਾਲ ਵਲੋਂ ਭਾਜਪਾ ਦੁਆਰਾ 14 ਮਾਰਚ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਬਦਲਾਅ ਰੈਲੀ ਦੇ ਸਬੰਧ ਵਿਚ ਹਲਕੇ ਦੇ ਪਿੰਡ ਗੋਬਿੰਦਗੜ੍ਹ ਵਿਖੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਸੰਬੋਧਨ ਕਰਦਿਆਂ ਹਰਦੇਵ ਮੇਘਵਾਲ ਨੇ ਕਿਹਾ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਤੇ ਚਾਰ ਸਾਲ ਦੇ ਰਾਜ ਦੌਰਾਨ ਸੂਬੇ ਵਿਚ ਕੁੱਝ ਵੀ ਨਹੀਂ ਕੀਤਾ, ਸਿਰਫ਼ ਝੂਠੇ ਵਾਅਦੇ ਹੀ ਕੀਤੇ ਸਨ | ਸੂਬੇ ਦਾ ਵਿਕਾਸ ਸਿਰਫ਼ ਭਾਜਪਾ ਹੀ ਕਰ ਸਕਦੀ ਹੈ | ਮੋਗਾ ਰੈਲੀ ਭਾਜਪਾ ਦਾ ਸੂਬੇ ਵਿਚ ਮੁੱਢ ਬੰਨ੍ਹੇਗੀ | ਇਸ ਰੈਲੀ ਵਿਚ ਭਾਗ ਲੈਣ ਲਈ 14 ਮਾਰਚ ਨੂੰ ਹਲਕਾ ਬੱਲੂਆਣਾ ਤੋਂ ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਦਾ ਵੱਡਾ ਕਾਫ਼ਲਾ ਜਾਵੇਗਾ | ਤੁਸੀਂ ਵੀ ਹੁੰਮ ਹੁਮਾ ਕੇ ਇਸ ਰੈਲੀ ਵਿਚ ਪਹੁੰਚੋ ਅਤੇ ਭਾਜਪਾ ਨੂੰ ਹੋਰ ਮਜ਼ਬੂਤ ਬਣਾਓ | ਇਸ ਮੌਕੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ |