ਅਬੋਹਰ, 11 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੀਆਂ ਆਗਾਮੀ ਹੋਣ ਜਾ ਰਹੀਆਂ ਚੋਣਾਂ ਤਹਿਤ ਐਡਵੋਕੇਟ ਪਰਮਜੀਤ ਸਿੰਘ ਜੰਮੂ ਨੇ ਅਬੋਹਰ ਦੇ ਵਕੀਲਾਂ ਨਾਲ ਡੋਰ ਟੂ ਡੋਰ ਰਾਬਤਾ ਕਾਇਮ ਕਰਦੇ ਹੋਏ ਆਪਣੇ ਨੰਬਰ 33 ਦੇ ਪਹਿਲੀ ਪਸੰਦ ਦੇ ਤੌਰ 'ਤੇ ਵੋਟ ਪਾਉਣ ਦੀ ਅਪੀਲ ਕੀਤੀ | ਅਬੋਹਰ ਦੇ ਵਕੀਲਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਪਰਮਜੀਤ ਸਿੰਘ ਜੰਮੂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵੋਟ ਪਾਉਣ ਦਾ ਭਰੋਸਾ ਵੀ ਦਿੱਤਾ | ਇਸ ਮੌਕੇ ਅਬੋਹਰ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਜਸਬੀਰ ਸਿੰਘ ਜੰਮੂ, ਸੀਨੀਅਰ ਐਡਵੋਕੇਟ ਦੇਸਰਾਜ ਕੰਬੋਜ, ਐਡਵੋਕੇਟ ਵਿਵੇਕ ਗੁਲਬੱਧਰ, ਐਡਵੋਕੇਟ ਰਵਿੰਦਰ ਕੜਵਾਸਰਾ, ਐਡਵੋਕੇਟ ਸੁਖਦੇਵ ਸਿੰਘ ਬਰਾੜ, ਐਡਵੋਕੇਟ ਸੁਰਿੰਦਰ ਸਿੰਘ ਜੰਮੂ, ਐਡਵੋਕੇਟ ਨਰੇਸ਼ ਕੰਬੋਜ, ਐਡਵੋਕੇਟ ਸੰਜੇ ਭਾਦੂ ਨੇ ਪਰਮਜੀਤ ਸਿੰਘ ਜੰਮੂ ਦੇ ਨਾਲ ਪ੍ਰਚਾਰ ਕੀਤਾ | ਐਡਵੋਕੇਟ ਦੇਸਰਾਜ ਕੰਬੋਜ ਨੇ ਦੱਸਿਆ ਕਿ ਐਡਵੋਕੇਟ ਪਰਮਜੀਤ ਸਿੰਘ ਜੰਮੂ ਨੇ 1998 ਵਿਚ ਸਿਰਸਾ ਤੋਂ ਆਪਣਾ ਕਾਨੂੰਨੀ ਕੈਰੀਅਰ ਸ਼ੁਰੂ ਕੀਤਾ ਸੀ ਅਤੇ ਕਾਫ਼ੀ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਕਾਨੂੰਨ ਦੀ ਪ੍ਰੈਕਟਿਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਸਬ-ਡਿਵੀਜ਼ਨਾਂ ਦੇ ਵਕੀਲ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਦੀ ਬਾਰ ਕੌਂਸਲ ਦੇ ਮੈਂਬਰਾਂ ਦੀ ਚੋਣ ਦਾ ਪੂਰਾ ਸਮਰਥਨ ਕਰਨਗੇ |