ਫ਼ਾਜ਼ਿਲਕਾ, 2 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਅੰਦਰ ਪੀਣ ਵਾਲੇ ਪਾਣੀ ਨੂੰ ਪਿੰਡਾ ਅੰਦਰ ਘਰ-ਘਰ ਪਹੁੰਚਾਉਣ ਲਈ ਪਿਛਲੀ ਕਾਂਗਰਸ ਸਰਕਾਰ ਨੇ ਹਲਕੇ ਅੰਦਰ ਦੋ ਵੱਡੇ ਪੋ੍ਰਜੈਕਟ ਸ਼ੁਰੂ ਕੀਤੇ ਸਨ, ਨੂੰ ਆਮ ਆਦਮੀ ਪਾਰਟੀ ਦੀ ਸਰਕਾਰ 4 ਸਾਲਾ ਤੋ ਵੀ ਇਨ੍ਹਾਂ ਪੋ੍ਰਜੈਕਟਾਂ ਨੂੰ ਸ਼ੁਰੂ ਨਹੀਂ ਕਰ ਸਕੀ | ਇਹ ਸ਼ਬਦ ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵੱਖ-ਵੱਖ ਪੰਚਾਇਤਾਂ ਨੂੰ ਪਾਣੀ ਦੇ ਟੈਂਕਰ ਵੰਡਣ ਮੌਕੇ ਕਹੇ | ਵਿਧਾਇਕ ਘੁਬਾਇਆ ਨੇ ਕਿਹਾ ਕਿ 2024 ਦੀਆ ਲੋਕ ਸਭਾ ਚੌਣਾ ਸਮੇਂ ਮੇਰੇ ਪਿਤਾ ਸ਼ੇਰ ਸਿੰਘ ਘੁਬਾਇਆ ਨੂੰ ਫ਼ਾਜ਼ਿਲਕਾ ਹਲਕੇ ਦੇ ਲੋਕਾਂ ਨੇ ਵੱਡੀ ਗਿਣਤੀ ਅੰਦਰ ਵੋਟਾਂ ਪਾ ਕੇ ਲੋਕ ਸਭਾ ਭੇਜਿਆ ਸੀ, ਉਨ੍ਹਾਂ ਕਿਹਾ ਕਿ ਘੁਬਾਇਆ ਪਰਿਵਾਰ ਫ਼ਾਜ਼ਿਲਕਾ ਹਲਕੇ ਦੇ ਲੋਕਾਂ ਦਾ ਰਿਣੀ ਰਹੇਗਾ, ਉਨ੍ਹਾਂ ਕਿਹਾ ਕਿ ਇਸ ਤੋ ਪਹਿਲਾ ਵੀ ਲੋਕ ਸਭਾ ਹਲਕੇ ਦੇ ਵੱਖ-ਵੱਖ ਪਿੰਡਾ ਅੰਦਰ ਪੰਚਾਇਤਾਂ ਨੂੰ ਪਾਣੀ ਵਾਲੇ ਟੈਂਕਰ ਵੰਡੇ ਗਏ ਹਨ | ਉਨ੍ਹਾਂ ਕਿਹਾ ਕਿ ਬਿਨਾ ਕਿਸੇ ਭੇਦਭਾਵ ਦੇ ਪੰਚਾਇਤਾਂ ਦੀ ਮੰਗ ਅਨੁਸਾਰ ਇਹ ਟੈਂਕਰ ਵੰਡਣ ਦਾ ਕੰਮ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਆਪਣੇ ਵਾਅਦੇ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰਾਂ ਫ਼ੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਇਹ ਜੋ ਟੈਂਕਰ ਐਮ.ਪੀ ਲੈਂਡ ਫ਼ੰਡ ਵਿਚੋਂ ਦਿੱਤੇ ਜਾ ਰਹੇ ਹਨ ਇਨ੍ਹਾਂ ਦੀ ਵਰਤੋ ਪੰਚਾਇਤ ਲੋਕਾਂ ਦੀ ਭਲਾਈ ਲਈ ਵਰਤ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੌਖਲਾਹਟ ਵਿਚ ਆ ਕੇ ਪੰਜਾਬ ਨੂੰ ਤਬਾਹੀ ਵੱਲ ਲਿਜਾ ਰਹੀ ਹੈ | ਇਸ ਮੌਕੇ ਵਿਕਟਰ ਛਾਬੜਾ, ਗੋਲਡੀ ਝਾਂਬ, ਬਲਕਾਰ ਸਿੰਘ ਸੈਣੀਆਂ, ਮਦਨ ਲਾਲ ਵਢੇਰਾ, ਸੁਰਿੰਦਰ ਕੰਬੋਜ, ਅੰਕਿਤ ਆਦਿ ਹਾਜ਼ਰ ਸਨ |