30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਹਵਨ ਯੱਗ ਅਤੇ ਭਜਨ ਗਾਇਣ ਨਾਲ ਨਵੇਂ ਸੈਸ਼ਨ ਦਾ ਆਗਾਜ਼

Ad Position 21
No active advertisement
ਅਜੀਤ ਡੈਸਕ 03-04-2026
ਫ਼ਾਜ਼ਿਲਕਾ, 2 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਸਰਵ ਹਿਤਕਾਰੀ ਵਿੱਦਿਆ ਮੰਦਰ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਬੜੇ ਉਤਸ਼ਾਹ, ਸ਼ਰਧਾ ਅਤੇ ਖ਼ੁਸ਼ੀ ਦੇ ਮਾਹੌਲ ਵਿਚ ਕੀਤੀ ਗਈ | ਇਸ ਮੌਕੇ ਸਕੂਲ ਕੈਂਪਸ ਵਿਚ ਵਿਸ਼ੇਸ਼ ਹਵਨ ਯੱਗ ਅਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਕਰਵਾਏ ਗਏ ਹਵਨ ਯੱਗ ਵਿਚ ਵਿੱਦਿਆ ਮੰਦਰ ਦੇ ਪ੍ਰਧਾਨ ਬੁਲਾਕੀ ਰਾਮ ਪੇੜੀਵਾਲ, ਸਕੱਤਰ ਰਵੀ ਭੂਸ਼ਨ ਡੋਡਾ, ਖ਼ਜ਼ਾਨਚੀ ਇੰਦਰ ਚੰਦ ਬਿਹਾਨੀ ਅਤੇ ਮੈਨੇਜਰ ਅਸ਼ੋਕ ਮੋਂਗਾ ਸਮੇਤ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਸ਼ਰਧਾਪੂਰਵਕ ਅਹੂਤੀਆਂ ਪਾਈਆਂ | ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਲਗਾਏ ਗਏ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸਕੂਲ ਕੈਂਪਸ ਗੂੰਜ ਉੱਠਿਆ | ਪਿ੍ੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਵਿਚ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਅਤੇ ਅਣਥੱਕ ਕੋਸ਼ਿਸ਼ਾਂ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਹਿ-ਪ੍ਰਬੰਧਕ ਵਿਨੋਦ ਜੁਨੇਜਾ, ਗੋਵਿੰਦ ਬਿਹਾਨੀ, ਸੁਸ਼ੀਲ ਜੈਨ, ਵਾਈਸ ਪਿ੍ੰਸੀਪਲ ਗੌਤਮ ਕੁੱਕੜ ਅਤੇ ਸ਼ਿਸ਼ੂ ਵਾਟਿਕਾ ਮੁਖੀ ਸ਼੍ਰੀਮਤੀ ਵਨੀਤਾ ਭੁਸਰੀ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਬਰਸਾਤ ਕਾਰਨ ਦੂਸ਼ਿਤ ਪਾਣੀ ਤੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧਿਆ ਅਗਲੀ ਖ਼ਬਰ ਸਾਬਕਾ ਵਿਧਾਇਕ ਘੁਬਾਇਆ ਨੇ ਫ਼ਾਜ਼ਿਲਕਾ ਹਲਕੇ ਦੀਆ ਪੰਚਾਇਤਾਂ ਨੂੰ ਪਾਣੀ ਵਾਲੇ ਟੈਂਕਰ ਵੰਡੇ
Ad Position 24