ਬੱਲੂਆਣਾ, 2 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਸਕੂਲ ਆਫ਼ ਐਮੀਨੈਂਸ ਰਾਮਸਰਾ ਵਿਖੇ ਨਵੇਂ ਵਿੱਦਿਅਕ ਸਾਲ 2026- 27 ਦਾ ਆਗਾਜ਼ ਸਕੂਲ ਵਿਖੇ ਕਰਵਾਏ ਗਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਇਆ | ਪਿ੍ੰਸੀਪਲ ਨਵਜੋਤ ਕੌਰ ਖਹਿਰਾ, ਸਕੂਲ ਦੇ ਸਟਾਫ਼ ਮੈਂਬਰਾਂ ਵਲੋਂ ਪਾਠ ਦੇ ਆਰੰਭ ਤੋਂ ਭੋਗ ਤੱਕ ਵਾਹਿਗੁਰੂ ਦੇ ਚਰਨਾਂ ਵਿਚ ਸਕੂਲ ਦੀ ਚੜ੍ਹਦੀ ਕਲਾਂ ਅਤੇ ਵਿਦਿਆਰਥੀਆਂ ਦੇ ਉਚੇਰੇ ਭਵਿੱਖ ਲਈ ਬੇਨਤੀ ਕੀਤੀ ਗਈ | ਪਾਠ ਦੇ ਭੋਗ ਉਪਰੰਤ ਕੜਾਹ ਪ੍ਰਸ਼ਾਦ ਅਤੇ ਖੀਰ ਤੋਂ ਇਲਾਵਾ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ |