ਫ਼ਾਜ਼ਿਲਕਾ, 8 ਅਪ੍ਰੈਲ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਦੀ ਫ਼ਾਜ਼ਿਲਕਾ ਸ਼ਾਖਾ, ਜੋ ਕਿ ਇਲਾਕੇ ਵਿਚ ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ, ਵਲੋਂ ਨਵੇਂ ਵਰ੍ਹੇ 2026-27 ਦੀ ਸ਼ੁਰੂਆਤ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਕੀਤੀ ਗਈ | ਪਰਿਸ਼ਦ ਦੇ ਮੈਂਬਰਾਂ ਨੇ ਸਥਾਨਕ ਗਊਸ਼ਾਲਾ ਵਿਚ ਸ੍ਰੀ ਨਿਵਾਸ ਬਿਹਾਨੀ, ਵਿਕਟਰ ਛਾਬੜਾ ਅਤੇ ਸਤਪਾਲ ਕਿ੍ਸ਼ਨਾ ਮੋਹਲ਼ਾ ਦੀ ਦੇਖ-ਰੇਖ ਹੇਠ ਗਊ ਮਾਤਾ ਨੂੰ ਦੋ ਸਵਾਮਣੀਆਂ ਖੁਆ ਕੇ ਨਵੇਂ ਸੈਸ਼ਨ ਦਾ ਆਗਾਜ਼ ਕੀਤਾ | ਇਸ ਮੌਕੇ ਗਊਸ਼ਾਲਾ ਦੇ ਸਕੱਤਰ ਰੌਸ਼ਨ ਲਾਲ ਭੂਸਰੀ ਨੇ ਪਰਿਸ਼ਦ ਦੇ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਗਊਸ਼ਾਲਾ ਵਿਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਦੂਜੇ ਪਾਸੇ ਰਾਜਨ ਸਿੰਗਲਾ ਅਤੇ ਰਾਜਾ ਰਾਮ ਸਚਦੇਵਾ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ | ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਹਨੂਮਾਨਗੜ੍ਹ ਤੋਂ ਪਹੁੰਚੇ ਸ੍ਰੀ ਵਿਜੇ ਬਵੇਜਾ ਨੇ ਭਾਰਤ ਵਿਕਾਸ ਪਰਿਸ਼ਦ ਪਰਿਵਾਰ ਨੂੰ ਉਨ੍ਹਾਂ ਦੇ ਉਪਰਾਲਿਆਂ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੇ ਸਮਾਜ ਭਲਾਈ ਦੇ ਕੰਮ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਰਮੇਸ਼ ਚੁਚਰਾ, ਵਿਕਾਸ ਡਾਗਾ, ਅਸ਼ਵਨੀ ਅਹੂਜਾ, ਵਿਪਿਨ ਗੋਇਲ, ਅਜੇ ਗੁਪਤਾ, ਅਸੀਮ ਮਿੱਤਲ, ਰਾਜਕੁਮਾਰ ਗਰਗ, ਮਹੇਸ਼ ਬੱਬਰ, ਗੁਰਿੰਦਰ ਸਿੰਘ, ਰਾਘਵ ਸਚਦੇਵਾ ਅਤੇ ਵਰੁਨ ਬੱਬਰ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ |