05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਮਾਨਵ ਕਲਿਆਣ ਸਭਾ ਫ਼ਾਜ਼ਿਲਕਾ ਵਲੋਂ ਨਵੀਂ ਕਾਰਜਕਾਰਨੀ ਦਾ ਐਲਾਨ

Ad Position 21
No active advertisement
ਅਜੀਤ ਡੈਸਕ 09-04-2026
ਫ਼ਾਜ਼ਿਲਕਾ, 8 ਅਪ੍ਰੈਲ (ਦਵਿੰਦਰ ਪਾਲ ਸਿੰਘ)-ਮਾਨਵ ਕਲਿਆਣ ਸਭਾ ਫ਼ਾਜ਼ਿਲਕਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਅਸ਼ੋਕ ਬੁਧੀਰਾਜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੰਸਥਾ ਦੀ ਨਵੀਂ ਕਾਰਜਕਾਰਨੀ ਦਾ ਵਿਸਥਾਰ ਕਰਦਿਆਂ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਜ਼ਿਕਰਯੋਗ ਹੈ ਕਿ 22 ਫਰਵਰੀ 2026 ਨੂੰ ਹੋਈ ਮੀਟਿੰਗ ਵਿਚ ਅਸ਼ੋਕ ਬੁਧੀਰਾਜਾ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ ਅਤੇ ਉਨ੍ਹਾਂ ਨੂੰ ਆਪਣੀ ਟੀਮ ਗਠਿਤ ਕਰਨ ਦਾ ਅਧਿਕਾਰ ਦਿੱਤਾ ਗਿਆ | ਨਵੀਂ ਕਾਰਜਕਾਰਨੀ ਵਿਚ ਅਸ਼ੋਕ ਬੁਧੀਰਾਜਾ ਪ੍ਰਧਾਨ, ਇੰਦਰ ਸਿੰਘ ਸੈਣੀ 'ਤੇ ਕੰਚਨ ਸ਼ਰਮਾ ਉਪ ਪ੍ਰਧਾਨ, ਰਮੇਸ਼ ਕਪੂਰ ਮਹਾ ਸੰਚਾਲਕ/ਜਨਰਲ ਸਕੱਤਰ ਅਤੇ ਸਤੀਸ਼ ਜੋਸ਼ੀ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ | ਸੰਸਥਾ ਦੇ ਸਰਪ੍ਰਸਤ ਵਜੋਂ ਪੰਨਾ ਲਾਲ ਗੁਪਤਾ, ਵਿਸ਼ਨੂੰ ਦੱਤ ਸ਼ਰਮਾ ਅਤੇ ਸੁਰਿੰਦਰ ਸਚਦੇਵਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ | ਵੱਖ-ਵੱਖ ਵਿਭਾਗਾਂ ਲਈ ਸੁਰਿੰਦਰ ਮੂਲੜੀ, ਰਾਜੇਸ਼ ਭਾਰਦਵਾਜ, ਗਿਰਧਾਰੀ ਲਾਲ, ਅਣੂ ਨਾਗਪਾਲ, ਪੂਰਨ ਚੰਦ ਬਟੀ, ਲੀਲਾਧਰ ਸ਼ਰਮਾ, ਰਾਕੇਸ਼ ਨਾਗਪਾਲ, ਕਾਮੇਸ਼ਵਰ ਗੁੰਬਰ, ਅਮਰਜੀਤ ਸਿੰਘ ਸੰਧੂ, ਜਸਵੰਤ ਰਾਏ, ਸ਼ਿਰਾਜ਼ ਵਿਜ ਅਤੇ ਡਾ. ਰਾਮੇਸ਼ਵਰ ਗੁੰਬਰ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਆਸ਼ਾ ਨਾਗਪਾਲ, ਸੁਰਿੰਦਰ ਖੁਰਾਣਾ, ਹਰੀਸ਼ ਗਿਲਹੋਤਰਾ ਸਣੇ 13 ਹੋਰ ਮੈਂਬਰਾਂ ਨੂੰ ਕਾਰਜਕਾਰਨੀ ਵਿਚ ਸ਼ਾਮਲ ਕੀਤਾ ਗਿਆ ਹੈ | ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਬਿਰਧ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਦੀ ਸੇਵਾ ਕਰਨ ਦਾ ਸੰਕਲਪ ਦੁਹਰਾਇਆ | ਉਪ ਪ੍ਰਧਾਨ ਇੰਦਰ ਸਿੰਘ ਸੈਣੀ ਅਤੇ ਹੋਰ ਮੈਂਬਰਾਂ ਨੇ ਬਜ਼ੁਰਗਾਂ ਦੀ ਸਿਹਤ ਦਾ ਜਾਇਜ਼ਾ ਲਿਆ | ਸਰਪ੍ਰਸਤ ਵਿਸ਼ਨੂੰ ਦੱਤ ਸ਼ਰਮਾ ਅਤੇ ਪੰਨਾ ਲਾਲ ਗੁਪਤਾ ਨੇ ਸ਼ਹਿਰ ਦੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ 'ਤੇ ਬਿਰਧ ਆਸ਼ਰਮ ਆ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ | ਪ੍ਰਧਾਨ ਅਸ਼ੋਕ ਬੁਧੀਰਾਜਾ ਨੇ ਦੱਸਿਆ ਕਿ ਸੰਸਥਾ ਦੇ ਕੰਮਾਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਜਲਦ ਹੀ ਵੱਖ-ਵੱਖ ਕਮੇਟੀਆਂ ਬਣਾਈਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਗਗਨ ਚੁੱਘ ਨੇ ਆਪਣੇ ਪਿਤਾ ਦੀ ਬਰਸੀ 'ਤੇ ਗਰੀਨ ਸਿਟੀ ਟੀਮ ਨਾਲ ਬੋਹੜ ਦੇ ਬੂਟੇ ਲਗਾਏ ਅਗਲੀ ਖ਼ਬਰ ਐਮ.ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਬੀ.ਏ. ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
Ad Position 24