05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਗਗਨ ਚੁੱਘ ਨੇ ਆਪਣੇ ਪਿਤਾ ਦੀ ਬਰਸੀ 'ਤੇ ਗਰੀਨ ਸਿਟੀ ਟੀਮ ਨਾਲ ਬੋਹੜ ਦੇ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 09-04-2026
ਅਬੋਹਰ, 8 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਉੱਘੇ ਸਮਾਜਸੇਵੀ ਗਗਨ ਚੁੱਘ ਨੇ ਆਪਣੇ ਸਵ. ਪਿਤਾ ਮੇਹਰ ਚੰਦ ਦੀ ਤੀਜੀ ਬਰਸੀ ਨੂੰ ਯਾਦਗਾਰੀ ਅਤੇ ਪ੍ਰੇਰਨਾਦਾਇਕ ਬਣਾਉਣ ਲਈ ਇਕ ਵਿਲੱਖਣ ਪਹਿਲ ਕੀਤੀ | ਆਮ ਤੌਰ 'ਤੇ ਬਰਸੀ 'ਤੇ ਲੰਗਰ ਲਗਾਇਆ ਜਾਂਦਾ ਹੈ ਪਰ ਇਸ ਵਾਰ ਵਾਤਾਵਰਨ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਉਨ੍ਹਾਂ ਨੇ ਰੁੱਖ ਲਗਾਉਣ ਦਾ ਫ਼ੈਸਲਾ ਕੀਤਾ | ਇਸ ਦੌਰਾਨ ਗਰੀਨ ਸਿਟੀ ਟੀਮ ਦਾ ਸ਼ਲਾਘਾਯੋਗ ਸਮਰਥਨ ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਗਗਨ ਚੁੱਘ ਅਤੇ ਉਨ੍ਹਾਂ ਦੀ ਪਤਨੀ ਰੇਣੂ ਚੁੱਘ ਨੇ ਗਰੀਨ ਸਿਟੀ ਟੀਮ ਦੀ ਮਦਦ ਨਾਲ 6 ਬੋਹੜ ਦੇ ਰੁੱਖ ਲਗਾਏ | ਇਸ ਦੇ ਨਾਲ ਹੀ ਰੁੱਖਾਂ ਦੀ ਸੁਰੱਖਿਆ ਲਈ ਟ੍ਰੀ ਗਾਰਡ ਪ੍ਰਦਾਨ ਕਰਨ ਵਿਚ ਵੀ ਹਰ ਸੰਭਵ ਯੋਗਦਾਨ ਪਾਇਆ ਗਿਆ | ਇਸ ਮੌਕੇ ਡਾ.ਅਮਨਦੀਪ, ਡਾ.ਸਾਹਿਲ ਮਿੱਤਲ, ਸੌਰਵ ਡੋਡਾ, ਸੁਨੀਲ ਗੱਖੜ, ਧਰਮਿੰਦਰ, ਚਿੰਕੂ, ਕੁਲਵੰਤ, ਪਵਨ, ਗੋਰਾ, ਪ੍ਰਵੀਨ ਗੋਇਲ, ਨਵੀਨ, ਸੰਜੈ ਡੋਡਾ, ਅੰਕੁਸ਼, ਗੌਤਮ, ਗਗਨ ਆਦਿ ਮੌਜੂਦ ਸਨ | ਜਿਨ੍ਹਾਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਮਾਜ ਲਈ ਪ੍ਰੇਰਨਾਦਾਇਕ ਕਿਹਾ |
Ad Position 22
No active advertisement
ਪਿਛਲੀ ਖ਼ਬਰ ਔਰਤਾਂ ਦੇ ਜਾਤੀ ਸਰਟੀਫਿਕੇਟ ਬਣਵਾਉਣ ਲਈ ਸੇਵਾ ਕੇਂਦਰਾਂ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ ਅਗਲੀ ਖ਼ਬਰ ਮਾਨਵ ਕਲਿਆਣ ਸਭਾ ਫ਼ਾਜ਼ਿਲਕਾ ਵਲੋਂ ਨਵੀਂ ਕਾਰਜਕਾਰਨੀ ਦਾ ਐਲਾਨ
Ad Position 24