30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਿੰਡ ਵਾਸੀਆਂ ਨੇ ਲਗਾਇਆ ਪੰਚਾਇਤ 'ਤੇ ਪੰਚਾਇਤੀ ਜ਼ਮੀਨ ਵਿਚੋਂ ਬਿਨਾਂ ਮਨਜ਼ੂਰੀ ਲਏ ਹਰੇ ਦਰਖ਼ਤ ਕੱਟਣ ਦਾ ਦੋਸ਼

Ad Position 21
No active advertisement
ਅਜੀਤ ਡੈਸਕ 10-04-2026
ਬੱਲੂਆਣਾ, 9 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਹਲਕ ਦੇ ਪਿੰਡ ਖੈਰਪੁਰ ਵਿਖੇ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਨਾਲ ਲੱਗਦੀ ਪੰਚਾਇਤੀ ਜ਼ਮੀਨ ਵਿਚੋਂ ਨਰੇਗਾ ਮਜ਼ਦੂਰਾਂ ਦੀ ਮਦਦ ਨਾਲ 100 ਤੋਂ ਵੀ ਵੱਧ ਹਰੇ ਦਰਖ਼ਤ ਕੱਟ ਦਿੱਤੇ | ਪਿੰਡ ਵਾਸੀਆਂ ਨੇ ਪੰਚਾਇਤ 'ਤੇ ਦੋਸ਼ ਲਗਾਇਆ ਕਿ ਬਿਨਾ ਕਿਸੇ ਪੋ੍ਰਟੋਕਾਲ ਹਰੇ ਦਰਖ਼ਤ ਕੱਟ ਕੇ ਪਿੰਡ ਦੇ ਹੀ ਕੁੱਝ ਕੁ ਲੋਕ ਇਨ੍ਹਾਂ ਦਰਖਤਾਂ ਦੀਆਂ ਸਾਰੀਆਂ ਲੱਕੜਾਂ ਆਪਣੇ ਘਰੋਂ ਘਰੀਂ ਲੈ ਗਏ | ਜਦੋਂ ਅੱਜ ਮੌਕੇ 'ਤੇ ਜਾ ਕੇ ਦੇਖਿਆ ਗਿਆ ਤਾਂ 100 ਤੋਂ ਵੀ ਵੱਧ ਦਰਖ਼ਤ ਵਾਕਿਆ ਹੀ ਕੱਟੇ ਗਏ ਸਨ ਅਤੇ ਉਨ੍ਹਾਂ ਦਰਖ਼ਤਾਂ ਤੋਂ ਕਟਾਈ ਕੀਤੀਆਂ ਗਈਆਂ ਲੱਕੜਾਂ ਵੀ ਉੱਥੇ ਮੌਜੂਦ ਨਹੀਂ ਸਨ | ਇਸ ਸਬੰਧੀ ਜਦੋਂ ਪਿੰਡ ਦੇ ਕਾਰਜਕਾਰੀ ਸਰਪੰਚ ਤੇ ਮੌਕੇ ਦੀ ਗੀਤਾ ਦੇਵੀ ਸਰਪੰਚ ਦੇ ਦਿਓਰ ਪ੍ਰਦੀਪ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪਹਾੜੀ ਕਿੱਕਰਾਂ ਸਨ, ਜਿਨ੍ਹਾਂ ਦੀ ਨਾ ਤਾਂ ਕੋਈ ਛਾਂ ਹੈ ਅਤੇ ਨਾ ਹੀ ਲੱਕੜ ਕੰਮ ਆਉਂਦੀ ਹੈ | ਇੱਥੇ 5 ਹਜ਼ਾਰ ਨਵੇਂ ਪੌਦੇ ਲਗਾਏ ਜਾਣੇ ਹਨ | ਇਸ ਸਬੰਧੀ ਜਦੋਂ ਬੀ.ਡੀ.ਪੀ.ਓ.ਅੰਤਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੰੂ ਵੀ ਸਵੇਰੇ 10 ਵਜੇ ਇਕ ਪਿੰਡ ਵਾਸੀ ਦਾ ਫ਼ੋਨ ਆਇਆ ਸੀ, ਪਰ ਅਸੀਂ ਪੰਚਾਇਤ ਸਕੱਤਰ ਦਿਲਪ੍ਰੀਤ ਸਿੰਘ ਨੂੰ ਭੇਜਿਆ ਸੀ | ਪੰਚਾਇਤ ਸਕੱਤਰ ਨੇ ਦੱਸਿਆ ਹੈ ਕਿ ਜਿਸ ਜਗਾ ਵਿਚੋਂ ਹਰੇ ਦਰਖ਼ਤ ਪੁੱਟੇ ਗਏ ਹਨ ਉਹ ਪੰਚਾਇਤੀ ਨਹੀਂ ਹੈ, ਸਗੋਂ ਪ੍ਰਾਈਵੇਟ ਜਗ੍ਹਾ ਹੈ | ਇਸ ਸਬੰਧੀ ਜਦੋਂ ਨਰੇਗਾ ਏ.ਪੀ.ਓ.ਸੰਦੀਪ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ | ਉਹ ਇਕ ਘੰਟੇ ਵਿਚ ਵੈਰੀਫਿਕੇਸ਼ਨ ਕਰਕੇ ਦੱਸਣਗੇ | ਪਰੰਤੂ ਜਦੋਂ ਦੋ ਘੰਟਿਆਂ ਬਾਅਦ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਜੇ.ਈ ਨੂੰ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਭੇਜਿਆ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਮੰਡਲ ਜਲਾਲਾਬਾਦ ਵਲੋਂ ਦਫ਼ਤਰ 'ਚ ਮਾਣ ਸਨਮਾਨ ਨਾ ਮਿਲਣ 'ਤੇ ਧਰਨਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਮਾਤ੍ਰਤਵ ਸੁਰੱਖਿਆ ਅਭਿਆਨ ਤਹਿਤ ਫ਼ਾਜ਼ਿਲਕਾ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ 'ਚ ਲਗਾਏ ਵਿਸ਼ੇਸ਼ ਜਾਂਚ ਕ...
Ad Position 24