30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪੈਨਸ਼ਨਰ ਐਸੋਸੀਏਸ਼ਨ ਮੰਡਲ ਜਲਾਲਾਬਾਦ ਵਲੋਂ ਦਫ਼ਤਰ 'ਚ ਮਾਣ ਸਨਮਾਨ ਨਾ ਮਿਲਣ 'ਤੇ ਧਰਨਾ

Ad Position 21
No active advertisement
ਅਜੀਤ ਡੈਸਕ 10-04-2026
ਜਲਾਲਾਬਾਦ, 9 ਅਪ੍ਰੈਲ (ਜਤਿੰਦਰ ਪਾਲ ਸਿੰਘ)-ਪੈਨਸ਼ਨਰ ਐਸੋਸੀਏਸ਼ਨ ਮੰਡਲ ਜਲਾਲਾਬਾਦ ਵਲੋਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਮੰਡਲ ਜਲਾਲਾਬਾਦ ਦੇ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸ਼ਾਮਲ ਹੋਏ¢ ਇਸ ਧਰਨੇ ਬਾਰੇ ਜਾਣਕਾਰੀ ਦਿੰਦੇ ਹੋਏ ਮੰਡਲ ਪ੍ਰਧਾਨ ਰਾਮ ਕਿਸ਼ਨ ਨੇ ਦੱਸਿਆ ਕਿ ਇਸ ਦਫ਼ਤਰ ਵਿਚ ਕੰਮ ਕਰਾਉਣ ਆਏ ਸਾਥੀਆਂ ਨਾਲ ਕੁੱਝ ਵਿਗੜੇ ਮੁਲਾਜ਼ਮਾਂ ਵਲ਼ੋਂ ਦੁਰਵਿਵਹਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ¢ ਜਿਵੇਂ ਕਿ ਸਾਥੀ ਜਗਦੀਸ਼ ਸਿੰਘ ਜੇ ਈ ਵਲ਼ੋਂ ਆਪਣੇ ਮੈਡੀਕਲ ਬਿੱਲਾਂ ਬਾਰੇ ਪਤਾ ਕਰਨ ਆਏ ਤਾਂ ਮੈਡੀਕਲ ਬਿੱਲਾਂ ਨੂੰ ਡੀਲ ਕਰਨ ਵਾਲੇ ਮੁਲਾਜ਼ਮ ਵਲ਼ੋਂ ਦੁਰਵਿਵਹਾਰ ਕੀਤਾ ਗਿਆ ਅਤੇ ਇਕ ਮੁਲਾਜ਼ਮ ਵਲ਼ੋਂ ਦਫ਼ਤਰ ਵਿਖੇ ਨਵੀਂ ਭਰਤੀ ਹੋਈਆਂ ਧੀਆਂ ਭੈਣਾਂ ਨਾਲ ਵੀ ਬਦਸਲੂਕੀ ਕੀਤੀ ਜਾਂਦੀ ਹੈ¢ ਦਫ਼ਤਰ ਵਿਚ ਪੈਨਸ਼ਨਰਾਂ ਦੇ ਕੰਮਾਂ ਨੂੰ ਲੰਮੇ ਸਮੇਂ ਤੱਕ ਰੋਕਿਆ ਜਾਂਦਾ ਹੈ¢ ਇਸ ਸਬੰਧੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੀ ਐੱਸ ਪੀ ਸੀ ਐੱਲ ਨੂੰ ਮਿਲ ਕੇ ਇਹਨਾਂ ਸਮੱਸਿਆਵਾਂ ਬਾਰੇ ਲਿਖਤੀ ਜਾਣਕਾਰੀ ਦਿੱਤੀ ਗਈ ਅਤੇ ਵਿਗੜੇ ਹੋਏ ਮੁਲਾਜ਼ਮਾਂ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ¢ ਉਨ੍ਹਾਂ ਕਿਹਾ ਕਿ ਪੀ ਐੱਸ ਪੀ ਸੀ ਐੱਲ ਪਟਿਆਲਾ ਵਲ਼ੋਂ ਇਹ ਲਿਖਤੀ ਹਿਦਾਇਤ ਵੀ ਕੀਤੀ ਜਾਂਦੀ ਹੈ ਕਿ ਪੈਨਸ਼ਨਰਜ਼ ਦਾ ਮਾਣ ਸਨਮਾਨ ਕੀਤਾ ਜਾਵੇ ਅਤੇ ਕੰਮ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇ¢ਇਸ ਰੋਸ ਧਰਨੇ ਵਿਚ ਭਗਵਾਨ ਚੰਦ, ਇਕਬਾਲ ਚੰਦ, ਸਰਕਲ ਆਗੂ ਨਰੇਸ਼ ਸੇਠੀ, ਬਲਦੇਵ ਸਿੰਘ, ਜਸਪਾਲ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਇਕਬਾਲ ਸਿੰਘ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਸਾਰੀ ਉਮਰ ਬਿਜਲੀ ਬੋਰਡ ਦੀ ਸੇਵਾ ਕੀਤੀ ਹੈ ਅਤੇ ਸਾਡੇ ਨਾਲ ਇਸ ਤਰਾਂ ਦਾ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ¢ ਅਸੀਂ ਅੱਜ ਵੀ ਪੰਜਾਬ ਸਰਕਾਰ ਵਲ਼ੋਂ ਬਿਜਲੀ ਬੋਰਡ ਦੀਆਂ ਵੇਚੀਆਂ ਜਾ ਰਹੀਆਂ ਜ਼ਮੀਨਾਂ ਦੀ ਰਾਖੀ ਕਰ ਰਹੇ ਹਾਂ ਅਤੇ ਆਪਣੇ ਹੱਕੀ ਤੇ ਜਾਇਜ਼ ਮੰਗਾਂ ਜਿਵੇਂ 1-1-16 ਤੋਂ ਪੇ ਸਕੇਲਾਂ ਦਾ ਏਰੀਅਰ, ਬਕਾਇਆ ਡੀ ਏ ਜਾਰੀ ਕਰਨਾ, ਕੈਸ਼ ਲੈਸ ਸਕੀਮ ਲਾਗੂ ਕਰਨਾ, ਪੈਨਸ਼ਨਰਾਂ ਦਾ ਆਨਲਾਈਨ ਸਕੀਮਾਂ ਵਾਪਸ ਕਰਨਾ ਆਦਿ ਲਈ ਲੜ ਰਹੇ ਹਾਂ ¢ ਸਾਡੇ ਪੈਨਸ਼ਨ ਬਿਰਧ ਹੋਣ ਕਰਕੇ ਮੋਬਾਈਲ ਦੀ ਵਰਤੋਂ ਕਰਨ ਤੋਂ ਅਸਮਰਥ ਹਨ, ਇਸ ਵਿਰੁੱਧ ਵੀ ਸੰਘਰਸ਼ ਜਾਰੀ ਹੈ ¢ ਆਗੂਆਂ ਵਲ਼ੋਂ ਮੰਗ ਕੀਤੀ ਗਈ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਮੰਡਲ ਜਲਾਲਾਬਾਦ ਤੋਂ ਮੰਗ ਕੀਤੀ ਗਈ ਕਿ ਦਿੱਤੇ ਮੰਗ ਪੱਤਰ ਅਨੁਸਾਰ ਗ਼ਲਤ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਹੈ ਅਤੇ ਕਾਰਵਾਈ ਨਾ ਕਰਨ ਦੀ ਸੁਰਤ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸੰਦੀਪ ਜਾਖੜ ਨੇ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਪਿੰਡ ਵਾਸੀਆਂ ਨੇ ਲਗਾਇਆ ਪੰਚਾਇਤ 'ਤੇ ਪੰਚਾਇਤੀ ਜ਼ਮੀਨ ਵਿਚੋਂ ਬਿਨਾਂ ਮਨਜ਼ੂਰੀ ਲਏ ਹਰੇ ਦਰਖ਼ਤ ਕੱਟਣ ਦਾ ਦੋਸ਼
Ad Position 24