ਅਬੋਹਰ, 9 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਐਮ.ਏ. ਰਾਜਨੀਤੀ ਸ਼ਾਸਤਰ ਭਾਗ ਦੂਜਾ ਦੇ ਸਮੈਸਟਰ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ.ਰੁਪਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਐਮ.ਏ.ਰਾਜਨੀਤੀ ਸ਼ਾਸਤਰ ਭਾਗ ਦੂਜਾ ਦੇ ਸਮੈਸਟਰ ਤੀਜੇ ਦੇ ਨਤੀਜਿਆਂ 'ਚ ਕਾਲਜ ਵਿਦਿਆਰਥੀ ਪ੍ਰੇਰਿਤ ਪੁੱਤਰ ਵਿਨੋਦ ਕੁਮਾਰ ਨੇ 82 ਫ਼ੀਸਦੀ ਅੰਕ ਪ੍ਰਾਪਤ ਕਰਕੇ ਕਾਲਜ 'ਚਾੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦ ਕਿ ਕਾਲਜ ਵਿਦਿਆਰਥਣ ਤਰਨਪ੍ਰੀਤ ਕੌਰ ਪੁੱਤਰੀ ਜਗਮੀਤ ਸਿੰਘ ਨੇ 81 ਫ਼ੀਸਦੀ ਅੰਕ ਪ੍ਰਾਪਤ ਕਰਕੇ ਕਾਲਜ 'ਚੋਂ ਦੂਸਰਾ ਅਤੇ ਕਾਲਜ ਵਿਦਿਆਰਥਣ ਸਾਕਸ਼ੀ ਪੁੱਤਰੀ ਵਿਪਨ ਕੁਮਾਰ ਨੇ 76 ਫ਼ੀਸਦੀ ਅੰਕ ਪ੍ਰਾਪਤ ਕਰਕੇ ਕਾਲਜ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਕਾਲਜ ਦਾ ਨਤੀਜਾ ਸੋ ਫ਼ੀਸਦੀ ਰਿਹਾ | ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ ਤੇ ਸਕੱਤਰ ਬਲਕਰਨ ਸਿੰਘ ਬਰਾੜ ਸਮੇਤ ਸਮੁੱਚੀ ਕਾਲਜ ਪ੍ਰਬੰਧਕੀ ਕਮੇਟੀ ਨੇ ਇਸ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ.ਰੁਪਿੰਦਰ ਕੌਰ, ਡਾ.ਸਵਰਨਜੀਤ ਸਿੰਘ ਸਮੇਤ ਕਾਲਜ ਸਮੂਹ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ |