05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਡੀ.ਏ.ਵੀ. ਹਰੀਪੁਰਾ ਵਿਖੇ ਆਰਿਆ ਸਮਾਜ ਸਥਾਪਨਾ ਦਿਵਸ ਮੌਕੇ ਹਵਨ ਸਿਖਲਾਈ ਵਰਕਸ਼ਾਪ ਦਾ ਆਯੋਜਨ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਅਬੋਹਰ, 10 ਅਪ੍ਰੈਲ (ਵਿਵੇਕ ਹੂੜੀਆ)-ਵਿਦਿਆਰਥੀਆਂ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਅਧਿਆਤਮਿਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡੀ.ਏ.ਵੀ.ਹਰੀਪੁਰਾ ਵਿਖੇ ਆਰਿਆ ਸਮਾਜ ਸਥਾਪਨਾ ਦਿਵਸ ਦੇ ਸਬੰਧ ਵਿਚ ਇਕ ਵਿਸ਼ੇਸ਼ ਹਵਨ ਸਿਖਲਾਈ ਵਰਕਸ਼ਾਪ ਲਗਾਈ ਗਈ | ਸ੍ਰੀਮਤੀ ਰੇਖਾ ਇਸ਼ਪੂਜਾਨੀ ਦੀ ਅਗਵਾਈ ਹੇਠ ਆਯੋਜਿਤ ਇਸ ਵਰਕਸ਼ਾਪ ਵਿਚ ਹਵਨ ਕਮੇਟੀ ਦੇ ਵਿਦਿਆਰਥੀਆਂ ਨੇ ਹਵਨ ਦੀ ਸ਼ੁੱਧ ਵਿਧੀ ਅਤੇ ਮੰਤਰਾਂ ਦੇ ਜਾਪ ਬਾਰੇ ਬਾਰੀਕੀ ਨਾਲ ਸਿਖਲਾਈ ਹਾਸਲ ਕੀਤੀ | ਇਸ ਮੌਕੇ ਹਵਨ ਕਮੇਟੀ ਦੀਆਂ ਵਿਦਿਆਰਥਣਾਂ ਸਾਜੀਆ, ਸੁਰਲੀਨ ਅਤੇ ਵਿਦਿਆਰਥੀ ਕੁਸ਼ ਅਗਰਵਾਲ, ਮਨੀਸ਼, ਅਰਪਿਤ, ਅਮਾਨਤ, ਏਾਜਲ, ਜੈਸ਼ ਅਤੇ ਖ਼ੁਸ਼ਬੂ ਨੇ ਸਰਗਰਮੀ ਨਾਲ ਹਿੱਸਾ ਲਿਆ | ਹਵਨ ਤੋਂ ਬਾਅਦ ਵਿਦਿਆਰਥੀਆਂ ਨੇ ਆਰਿਆ ਸਮਾਜ ਦੇ ਨਿਯਮਾਂ ਬਾਰੇ ਦੱਸਿਆ ਅਤੇ ਸਵਾਮੀ ਦਯਾਨੰਦ ਸਰਸਵਤੀ ਦੇ ਜੀਵਨ ਤੇ ਦਰਸ਼ਨ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਸਕੂਲ ਦੇ ਪਿ੍ੰਸੀਪਲ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 10 ਅਪ੍ਰੈਲ 1875 ਨੂੰ ਮਹਾਂਰਿਸ਼ੀ ਦਯਾਨੰਦ ਸਰਸਵਤੀ ਨੇ ਆਰਿਆ ਸਮਾਜ ਦੀ ਸਥਾਪਨਾ ਕੀਤੀ ਸੀ | ਉਨ੍ਹਾਂ ਨੇ 'ਵੇਦਾਂ ਵੱਲ ਵਾਪਸ ਜਾਓ' ਦਾ ਨਾਅਰਾ ਦੇ ਕੇ ਸਮਾਜ ਵਿਚ ਫੈਲੇ ਅੰਧਵਿਸ਼ਵਾਸ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਇੱਕ ਸ਼ਕਤੀਸ਼ਾਲੀ ਮੁਹਿੰਮ ਚਲਾਈ ਸੀ | ਪਿ੍ੰਸੀਪਲ ਸੁਖਦੇਵ ਸਿੰਘ ਨੇ ਹਵਨ ਅਤੇ ਯੱਗ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਕੇਵਲ ਧਾਰਮਿਕ ਕਰਮਕਾਂਡ ਨਹੀਂ, ਸਗੋਂ ਵਿਗਿਆਨਕ ਤੌਰ 'ਤੇ ਵੀ ਬਹੁਤ ਲਾਹੇਵੰਦ ਹੈ | ਯੱਗ ਹਵਾ ਨੂੰ ਸ਼ੁੱਧ ਕਰਦਾ ਹੈ, ਵਾਤਾਵਰਨ ਵਿਚੋਂ ਕੀਟਾਣੂਆਂ ਦਾ ਨਾਸ਼ ਕਰਦਾ ਹੈ ਅਤੇ ਵਾਤਾਵਰਨਿਕ ਸੰਤੁਲਨ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਡਰਨ ਮਾਲਵਾ ਕਾਲਜੀਏਟ ਸਕੂਲ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਹੋਈ
Ad Position 24