ਫ਼ਾਜ਼ਿਲਕਾ, 13 ਅਪ੍ਰੈਲ (ਅਮਰਜੀਤ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਨਿਸ਼ਾਨ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਵਲੋਂ ਕੀਤੀ ਗਈ | ਇਸ ਮੌਕੇ ਮਾ.ਬੂਟਾ ਸਿੰਘ ਚਿਮਨੇਵਾਲਾ ਸੂਬਾ ਪੈੱ੍ਰਸ ਸਕੱਤਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਡੀ.ਸੀ ਦਫ਼ਤਰ ਵਿਖੇ ਵਧੀਕ ਡਿਪਟੀ ਕਮਿਸ਼ਨਰ ਡਾ.ਮਨਦੀਪ ਕੌਰ ਨੂੰ ਸੌਂਪਿਆ | ਮੀਟਿੰਗ ਵਿਚ ਪੁੱਜੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕੁਹਾੜਿਆਂ ਵਾਲਾ, ਫੌਜ਼ਾ ਸਿੰਘ ਪ੍ਰਧਾਨ ਬਾਰਡਰ ਪੱਟੀ ਤੋਂ ਇਲਾਵਾ ਗੁਰਚਰਨ ਸਿੰਘ, ਅਵਤਾਰ ਸਿੰਘ ਪਾਕਾਂ, ਪਰਮਜੀਤ ਸਿੰਘ ਪ੍ਰਧਾਨ, ਲਖਵਿੰਦਰ ਸਿੰਘ, ਬਾਜ਼ ਸਿੰਘ ਘੱਟਿਆਂਵਾਲੀ ਜੱਟਾ, ਗੁਰਬੰਤ ਸਿੰਘ, ਦਵਿੰਦਰ ਸਿੰਘ, ਜਗਦੇਵ ਸਿੰਘ ਸਾਬਕਾ ਸਰਪੰਚ, ਬਲਕਾਰ ਸਿੰਘ, ਸੁਰਜੀਤ ਸਿੰਘ, ਹੰਸਾਂ ਸਿੰਘ, ਦੇਵ ਸਿੰਘ, ਬਲਦੇਵ ਸਿੰਘ, ਰਾਜਪਾਲ ਸਿੰਘ, ਅਜੈਪਾਲ ਸਿੰਘ, ਸੁੱਚਾ ਸਿੰਘ, ਗੁਰਵਿੰਦਰ ਸਿੰਘ, ਸ਼ਿਵਰਾਜ ਆਦਿ ਨੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਅਤੇ ਮਾ.ਬੂਟਾ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇਲਾਕੇ ਅੰਦਰ ਹੋਈ ਬੇਮੌਸਮੀ ਵਰਖਾ ਅਤੇ ਗੜੇਮਾਰੀ ਨੇ ਕਿਸਾਨਾਂ ਦਾ ਜੋ ਨੁਕਸਾਨ ਕੀਤਾ ਹੈ ਉਸ ਨੇ ਉਨ੍ਹਾਂ ਦਾ ਆਰਥਿਕ ਲੱਕ ਤੋੜ ਕੇ ਰੱਖ ਦਿੱਤਾ ਹੈ | ਇਸ ਨੁਕਸਾਨ ਤੋਂ ਬਾਅਦ ਕਿਸਾਨ ਨਿਰਾਸ਼ਾ ਦੇ ਆਲਮ ਵਿਚ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਹਿਲਾਂ ਤੋਂ ਹੀ ਕਰਜ਼ੇ ਵਿਚ ਡੁੱਬੇ ਕਿਸਾਨਾਂ ਦੇ ਫ਼ਸਲਾਂ ਦੇ ਹੋਏ ਇਸ ਨੁਕਸਾਨ ਦੀ ਜਲਦੀ ਤੋਂ ਜਲਦੀ ਭਰਪਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪ੍ਰਤੀ ਏਕੜ 50 ਹਜ਼ਾਰ ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਗੜੇਮਾਰੀ ਨਾਲ ਪ੍ਰਭਾਵਿਤ ਹੋਏ ਪਿੰਡ ਇਸਲਾਮ ਵਾਲਾ, ਘਟਿਆਂ ਵਾਲੀ ਜੱਟਾਂ, ਮੰਮੂ ਖੇੜਾ, ਪਾਕਾਂ, ਡੰਗਰ ਖੇੜਾ, ਮਾਹੂਆਣਾ ਬੋਦਲਾ, ਅਬੋਹਰ, ਸੀਤੋ ਗੰੁਨੋ੍ਹ ਏਰੀਏ 'ਚ ਕਿਸਾਨਾਂ ਦੇ ਬਾਗ਼ਾਂ ਦੇ ਹੋਏ ਨੁਕਸਾਨ ਲਈ ਜਲਦ ਆਰਥਿਕ ਮਦਦ ਦਿੱਤੀ ਜਾਵੇ | ਇਸ ਤੋਂ ਇਲਾਵਾ ਹਰਿਆਣਾ, ਰਾਜਸਥਾਨ ਦੀ ਤਰਜ਼ 'ਤੇ ਕਣਕ ਦੀ ਫ਼ਸਲ 'ਤੇ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦੀ ਨਿਗਰਾਨੀ ਹੇਠ ਕਿਸਾਨਾਂ ਨੂੰ ਖਸਖਸ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਕੈਮੀਕਲ ਵਾਲੇ ਮਾਰੂ ਨਸ਼ਿਆਂ ਤੋਂ ਬਚਾਇਆ ਜਾ ਸਕੇ |
ਭਾਕਿਯੂ ਕਾਦੀਆਂ ਨੇ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਵਿਖੇ ਸੌਂਪਿਆ ਮੰਗ ਪੱਤਰ
ਅਜੀਤ ਡੈਸਕ
14-04-2026