07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਗਵਰਨਿੰਗ ਬਾਡੀ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 14-04-2026
ਮੋਗਾ, 13 ਅਪ੍ਰੈਲ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਬਸੰਤ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਇਸ ਮੀਟਿੰਗ ਵਿਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਵਲੋਂ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ 30 ਜੂਨ 2026 ਤੱਕ ਅਦਾ ਕਰਨ ਲਈ ਪੰਜਾਬ ਸਰਕਾਰ ਨੂੰ ਮਿਤੀ ਬੰਦ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ | ਦਲਜੀਤ ਸਿੰਘ ਭੁੱਲਰ ਪ੍ਰਧਾਨ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ 16 ਪ੍ਰਤੀਸ਼ਤ ਕੇਂਦਰ ਸਰਕਾਰ ਤੋਂ ਘਟ ਦੇ ਰਹੀ ਹੈ | ਮਾਨਯੋਗ ਹਾਈਕੋਰਟ ਨੇ ਪੈਨਸ਼ਨਰਾਂ ਨੂੰ ਭਾਰੀ ਰਾਹਤ ਦਿੱਤੀ ਹੈ ਪਰ ਹੁਣ ਪੰਜਾਬ ਸਰਕਾਰ ਜਾਇਜ਼ ਫ਼ੈਸਲੇ ਵਿਰੁੱਧ ਅਪੀਲ ਕਰਕੇ ਆਪਣਾ ਸਮਾਂ ਟਪਾਉਣਾ ਚਾਹੁੰਦੀ ਹੈ | ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੇ ਪੈਨਸ਼ਨਰ ਪੰਜਾਬ ਸਰਕਾਰ ਵਲੋਂ ਕੈਬਨਿਟ ਸਬ ਕਮੇਟੀ ਗਠਿਤ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦੀ ਹੈ | ਪਹਿਲੀ ਕੈਬਨਿਟ ਸਬ ਕਮੇਟੀ ਦੇ ਫ਼ੈਸਲੇ ਲਾਗੂ ਕਰਵਾਏ ਜਾਣ ਤੇ 15 ਪ੍ਰਤੀਸ਼ਤ ਕੰਡਕਟਰ ਨੂੰ 1 ਦਸੰਬਰ 2011 ਤੋਂ ਸਬ ਇੰਸਪੈਕਟਰ ਦੇ ਬਰਾਬਰ ਤਨਖ਼ਾਹ ਸਕੇਲ ਦਿਵਾਇਆ ਜਾਵੇ | ਮੀਟਿੰਗ 'ਚ ਗਵਰਨਿੰਗ ਬਾਡੀ ਮੈਂਬਰ ਰਸ਼ਪਾਲ ਸਿੰਘ ਮੌਜਗੜ੍ਹ, ਸਵਰਨ ਸਿੰਘ ਸ਼ਾਹਬੁੱਕਰ, ਬਸੰਤ ਸਿੰਘ ਚੇਅਰਮੈਨ, ਜਗਜੀਤ ਸਿੰਘ ਖ਼ਾਲਸਾ, ਨਰੇਸ਼ ਕੁਮਾਰ, ਜਲਜੀਤ ਸਿੰਘ ਤੇ ਜੌਨਹ ਮਿਲਟਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਭਾਕਿਯੂ ਕਾਦੀਆਂ ਨੇ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਵਿਖੇ ਸੌਂਪਿਆ ਮੰਗ ਪੱਤਰ
Ad Position 24
No active advertisement