ਮੰਡੀ ਅਰਨੀਵਾਲਾ,13 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟਰਡ ਨੰਬਰ 295 ਦੇ ਸਰਪ੍ਰਸਤ ਵੈਦ ਧੰਨਾ ਮੱਲ ਗੋਇਲ ਦੇ ਸੱਦੇ 'ਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਸਾਰੇ ਵਰਕਰ ਅਰਨੀਵਾਲਾ ਬਲਾਕ ਵਿਚੋਂ ਪੁੱਜੇ | ਸਾਰੇ ਪੇਂਡੂ ਡਾਕਟਰ ਸਾਹਿਬਾਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਬਹੁਤ ਸਾਰੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਰੇ ਬਲਾਕਾਂ ਨੂੰ ਸੰਗਰੂਰ ਵਿਖੇ ਪਹੰੁਚਣ ਦਾ ਬੁਲਾਵਾ ਦਿੱਤਾ ਗਿਆ ਸੀ | ਇਸ ਨੂੰ ਖਿੜੇ ਮੱਥੇ ਸਵੀਕਾਰ ਕਰਦਿਆਂ ਜ਼ਿਲ੍ਹਾ ਕਮੇਟੀ ਫ਼ਾਜ਼ਿਲਕਾ 'ਤੇ ਜ਼ਿਲ੍ਹਾ ਪ੍ਰਧਾਨ ਰਾਜ ਕਿ੍ਸ਼ਨ ਜੋਸਨ ਦੀ ਰਹਿਨੁਮਾਈ ਹੇਠ ਬਲਾਕ ਅਰਨੀਵਾਲਾ ਸ਼ੇਖ਼ ਸੁਭਾਨ ਦੇ ਪ੍ਰਧਾਨ ਡਾ.ਸਾਹਿਬ ਰਾਮ ਕਮਾਲ ਵਾਲਾ, ਉਪ ਪ੍ਰਧਾਨ 'ਤੇ ਜ਼ਿਲ੍ਹਾ ਸਕੱਤਰ ਡਾ.ਕਿਰਪਾਲ ਸਿੰਘ, ਪੈੱ੍ਰਸ ਸਕੱਤਰ ਡਾ.ਗੁਰਭੇਜ ਸਿੰਘ, ਜੁਆਇੰਟ ਪੈੱ੍ਰਸ ਸਕੱਤਰ ਡਾ.ਦੀਪਕ, ਕੈਸ਼ੀਅਰ ਡਾ.ਵਿਜੈ ਕੁਮਾਰ ਜੰਡਵਾਲਾ, ਜੁਆਇੰਟ ਸਕੱਤਰ ਡਾ.ਵਿਲਸਨ, ਸੀਨੀਅਰ ਸਾਥੀ ਡਾ.ਭਜਨ ਲਾਲ, ਡਾ.ਭਗਵਾਨ ਸਿੰਘ, ਚੇਅਰਮੈਨ ਡਾ.ਦਯਾ ਸਿੰਘ ਅਤੇ ਟੀਮ ਦੇ ਵਲੰਟੀਅਰ ਸਾਥੀ ਡਾ.ਸੁਧੀਰ ਲੱਕੀ, ਡਾ.ਗੁਰਪ੍ਰੀਤ ਸਿੰਘ, ਸਲਾਹਕਾਰ ਡਾ.ਸਤਨਾਮ ਦਾਸ 'ਤੇ ਪੀ.ਆਰ.ਓ ਸਾਥੀ ਕਰਮਵੀਰ, ਗੁਰਭੇਜ ਸਿੰਘ, ਮੰਗਤ ਅਨਮੋਲ, ਗੁਰਵਿੰਦਰ ਸਿੰਘ 'ਤੇ ਤਾਰਾ ਸਿੰਘ ਸਮੇਤ ਲਗਭਗ 55ਸਾਥੀਆਂ ਦੀ ਮਜ਼ਬੂਤ ਟੀਮ ਲੈ ਕੇ ਸੰਗਰੂਰ ਪਹੰੁਚੇ | ਬਲਾਕ ਪ੍ਰਧਾਨ ਨੇ ਕਿਹਾ ਕਿ ਜੋ ਮੁੱਖ ਮੰਤਰੀ ਸਾਨੂੰ ਮੀਟਿੰਗ ਤੱਕ ਨਹੀਂ ਦੇ ਰਿਹਾ ਸੀ | ਉਸ ਨੂੰ ਸਾਡੇ ਜਰਨੈਲ ਨੇ ਝੁਕਣ ਲਈ ਮਜਬੂਰ ਕਰ ਦਿੱਤਾ | ਜੋ 16ਤਰੀਕ ਨੂੰ ਆਕ੍ਰੋਸ਼ ਵੇਖ ਮੀਟਿੰਗ ਲਈ ਹਾਂ ਕੀਤੀ ਜੇਕਰ ਇਸ ਮੀਟਿੰਗ ਵਿਚ ਸਾਡੇ ਹੱਕ 'ਚ ਕੋਈ ਫ਼ੈਸਲਾ ਨਾ ਆਇਆ ਤਾਂ ਜਿਵੇਂ ਵੀ ਸੂਬਾ ਕਮੇਟੀ ਦਾ ਹੁਕਮ ਹੋਇਆ ਅਸੀਂ ਡੰਡੇ, ਝੰਡੇ ਨਾਲ ਤਿਆਰ ਬੈਠੇ ਹਾਂ ਪਰ ਹੱਕ ਲੈ ਕੇ ਦਮ ਲਵਾਂਗੇ |