09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਿੱਖਿਆ ਕੇਂਦਰਾਂ ਨੇ ਮਨਾਈ 10ਵੀਂ ਵਰ੍ਹੇਗੰਢ, ਕਰਵਾਇਆ ਗਿਆ ਪਰਿਵਾਰ ਮਿਲਣ ਸਮਾਗਮ ਮੁੱਖ ਮਹਿਮਾਨਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 14-04-2026
ਅਬੋਹਰ, 13 ਅਪ੍ਰੈਲ (ਵਿਵੇਕ ਹੂੜੀਆ)-ਸਥਾਨਕ ਸੇਠ ਦਯਾ ਰਾਮ ਸੇਵਾ ਸਦਨ ਵਿਖੇ ਵੱਖ-ਵੱਖ ਸਿੱਖਿਆ ਕੇਂਦਰਾਂ ਦੇ 10 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਇਕ ਵਿਸ਼ੇਸ਼ 'ਪਰਿਵਾਰ ਮਿਲਣ' ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੇ ਇੰਚਾਰਜ ਭਰਤ ਨਾਗਪਾਲ ਨੇ ਦੱਸਿਆ ਕਿ ਇਹ ਸਮਾਗਮ ਕੇਂਦਰਾਂ ਦੀ 10ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ | ਸਮਾਗਮ ਦੀ ਸ਼ੁਰੂਆਤ ਆਰਟ ਆਫ਼ ਲਿਵਿੰਗ ਦੀ ਅਧਿਆਪਕਾ ਸ੍ਰੀਮਤੀ ਰੇਣੂ ਕਾਮਰਾ ਵਲੋਂ ਜੋਤ ਪ੍ਰਜਵਲਿਤ ਕਰਕੇ ਕੀਤੀ ਗਈ ਜਦਕਿ ਪ੍ਰਧਾਨਗੀ ਮਾਸਟਰ ਸੁਭਾਸ਼ ਨੇ ਕੀਤੀ | ਇਸ ਮੌਕੇ ਐਡਵੋਕੇਟ ਸੁਨੀਲ ਸੌਖਲ ਅਤੇ ਅਮਿੱਤ ਅਸੀਜਾ ਬਾਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਦੌਰਾਨ ਸਮੂਹਿਕ ਤੌਰ 'ਤੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ ਅਤੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਵੱਖ-ਵੱਖ ਕੇਂਦਰਾਂ ਜਿਵੇਂ ਸ੍ਰੀ ਸਾਂਵਰੀਆ ਸਿੱਖਿਆ ਕੇਂਦਰ, ਸਵਾਮੀ ਵਿਵੇਕਾਨੰਦ ਸਿੱਖਿਆ ਕੇਂਦਰ ਅਤੇ ਸ਼ਹੀਦ ਭਗਤ ਸਿੰਘ ਸਿੱਖਿਆ ਕੇਂਦਰ ਦੇ ਪ੍ਰੀਖਿਆਵਾਂ ਵਿਚੋਂ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਮੁੱਖ ਬੁਲਾਰੇ ਪੰਡਿਤ ਹਰਿਦੇਵ ਅਰਜੁਨ ਨੇ ਜੀਵਨ ਦੇ ਅਹਿਮ ਸੰਸਕਾਰਾਂ 'ਤੇ ਚਾਨਣਾ ਪਾਇਆ | ਸਮਾਗਮ ਦੌਰਾਨ ਪ੍ਰਸ਼ਨ-ਉੱਤਰੀ ਪ੍ਰਤੀਯੋਗਤਾ ਅਤੇ ਵਨ-ਮਿੰਟ ਗੇਮਾਂ ਵੀ ਕਰਵਾਈਆਂ ਗਈਆਂ | ਪ੍ਰੋਗਰਾਮ ਦੇ ਅਖੀਰ ਵਿਚ ਨੀਲਕੰਠ ਸੇਵਾ ਸਮਿਤੀ ਅਤੇ ਸਾਲਾਸਰ ਸੇਵਾ ਸਮਿਤੀ ਵੱਲੋਂ ਲੰਗਰ ਵਰਤਾਇਆ ਗਿਆ | ਮੰਚ ਸੰਚਾਲਨ ਮਾਸਟਰ ਦਰਸ਼ਨ ਲਾਲ ਚੁੱਘ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਰਾਮੇਸ਼ ਗਰੋਵਰ ਨੇ ਕੀਤਾ ਬਾਰ ਐਸੋਸੀਏਸ਼ਨ ਮੋਗਾ ਦਾ ਧੰਨਵਾਦ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24