ਮੰਡੀ ਲਾਧੂਕਾ, 16 ਅਪ੍ਰੈਲ(ਮਨਪ੍ਰੀਤ ਸਿੰਘ ਸੈਣੀ, ਰਾਕੇਸ਼ ਛਾਬੜਾ)-ਮੰਡੀ ਲਾਧੂਕਾ ਵਿਖੇ ਬੁੱਧਵਾਰ ਨੂੰ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ | ਮੰਡੀ ਲਾਧੂਕਾ ਦੀ ਪ੍ਰਭਜੋਤ ਟਰੇਡਿੰਗ ਕੰਪਨੀ ਦੀ ਦੁਕਾਨ ਤੋਂ ਕਿਸਾਨ ਮਨਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਰੰਗੀਲਾ ਦੀ ਢੇਰੀ ਤੋਂ ਸ਼ੁਰੂਆਤ ਕੀਤੀ ਗਈ | ਸਰਕਾਰੀ ਖ਼ਰੀਦ ਦੀ ਸ਼ੁਰੂਆਤ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂੰ ਰਸ਼ਾਹ, ਮਾਰਕੀਟ ਕਮੇਟੀ ਦੇ ਸੈਕਟਰੀ ਮਨਦੀਪ ਕਮਰਾ, ਆੜ੍ਹਤੀਆਂ ਯੂਨੀਅਨ ਦੇ ਪ੍ਰਧਾਨ ਅਮਨੀਸ ਮਹਿਤਾ, ਸਾਬਕਾ ਪ੍ਰਧਾਨ ਅਵਿਨਾਸ਼ ਕਮਰਾ ਵਲੋਂ ਕੀਤੀ ਗਈ¢ ਇਸ ਦੌਰਾਨ ਆੜ੍ਹਤੀਆ ਵਲੋਂ ਲੱਡੂਆਂ ਦਾ ਪ੍ਰਸਾਦ ਵੰਡਿਆ ਗਿਆ | ਮੰਡੀ ਲਾਧੂਕਾ ਵਿਚ ਹਾਲ ਦੀ ਘੜੀ ਕਰੀਬ 1 ਲੱਖ ਕੁਇੰਟਲ ਕਣਕ ਦੀ ਫਸਲ ਵਿਕਣ ਲਈ ਆਈ ਹੈ ਜਿਸ ਵਿਚੋਂ ਕਈਆਂ ਕਿਸਾਨਾਂ ਦੀ ਫਸਲ ਦੀ ਸਫ਼ਾਈ ਹੋ ਗਈ ਹੈ ਅਤੇ ਕਈਆਂ ਢੇਰੀਆਂ ਨੂੰ ਅਜੇ ਪੱਖਾ ਆਦਿ ਲੱਗ ਰਿਹਾ ਹੈ | ਮੰਡੀ ਵਿਚ ਕਣਕ ਦੀ ਖ਼ਰੀਦ ਕਰਨ ਆਏ ਪਨਗ੍ਰੇਨ ਦੇ ਇੰਸਪੈਕਟਰ ਗੁਰਵਿੰਦਰ ਸਿੰਘ, ਵੇਅਰ ਹਾਊਸ ਦੇ ਮੈਨੇਜਰ ਇਸਾਤ ਬਾਘਲਾ, ਪਨਸਪ ਦੇ ਇੰਸਪੈਕਟਰ ਸੁਰਿੰਦਰ ਕਾਲੜਾ ਨੇ ਦੱਸਿਆ ਕਿ ਜੋ ਕਿਸਾਨ ਸੁੱਕੀ ਫਸਲ ਲੈ ਕੇ ਮੰਡੀ ਵਿਚ ਆਵੇਗਾ ਉਸਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦਾ ਦਾਣਾ-ਦਾਣਾ ਕਣਕ ਦਾ ਖ਼ਰੀਦ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਅਮਨੀਸ ਮਹਿਤਾ, ਸਾਬਕਾ ਪ੍ਰਧਾਨ ਅਵਿਨਾਸ਼ ਕਮਰਾ, ਰਜਿੰਦਰ ਵਧਾਵਨ, ਬੋਵੀ ਛਾਬੜਾ, ਸੋਨੂੰ ਛਾਬੜਾ, ਗੋਲਡੀ ਛਾਬੜਾ, ਸਚਿਨ ਚੁਚਰਾ, ਸੁਰਿੰਦਰ ਕਮਰਾ, ਸੁਰਿੰਦਰ ਵਧਾਵਨ, ਬਿੱਟੂ ਜੁਲਾਹਾ, ਸੋਭਾ ਰਾਮ, ਰਾਜਨ ਕੁਮਾਰ, ਫ਼ਕੀਰ ਚੰਦ, ਹਰਮੇਸ਼ ਕੁਮਾਰ, ਗੌਰਵ ਕਾਠਪਾਲ, ਕੇਵਲ ਮਨਚੰਦਾ, ਰਾਕੇਸ ਜੁਲਾਹਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਅਤੇ ਆੜ੍ਹਤੀ ਹਾਜ਼ਰ ਸਨ |