11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਲੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਭਰ 'ਚ ਚਮਕਾਇਆ ਨਾਂਅ

Ad Position 21
No active advertisement
ਅਜੀਤ ਡੈਸਕ 17-04-2026
ਜਲਾਲਾਬਾਦ, 16 ਅਪ੍ਰੈਲ (ਕਰਨ ਚੁਚਰਾ)-ਸੀ.ਬੀ.ਐਸ.ਈ ਵਲੋਂ ਦਸਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ਵਿਚ ਲੋਰੀਅਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਉੱਚੀਆਂ ਮੱਲ੍ਹਾਂ ਮਾਰਦਿਆਂ ਇਕ ਵਾਸ ਫਿਰ ਤੋਂ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੀ ਹੋਣਹਾਰ ਵਿਦਿਆਰਥਣ ਪ੍ਰਭਰੀਤ ਕੌਰ ਨੇ ਉੱਚੀਆਂ ਮੱਲ੍ਹਾਂ ਹਾਸਲ ਕਰਕੇ ਨਾ ਸਿਰਫ਼ ਆਪਣੇ ਸਕੂਲ, ਸਗੋਂ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਵਿਦਿਆਰਥਣ ਨੇ ਇੰਗਲਿਸ਼ ਵਿਚ 100, ਪੰਜਾਬੀ 100 ,ਹਿਸਾਬ 99, ਆਈ.ਟੀ 100, ਸਾਇੰਸ 99 ਅਤੇ ਕੁਲ 500 ਵਿਚੋਂ 498 ਅੰਕ ਹਾਸਲ ਕਰਕੇ 99.6% ਨੰਬਰ ਹਾਸਿਲ ਕੀਤੇ | ਸਕੂਲ ਪਿ੍ੰਸੀਪਲ ਮੈਡਮ ਅਨੂਪ੍ਰੀਤ ਕੌਰ ਅਤੇ ਡਾਇਰੈਕਟਰ ਮੈਡਮ ਪਰਵਿੰਦਰਜੀਤ ਕੌਰ ਨੇ ਇਸ ਸ਼ਾਨਦਾਰ ਸਫਲਤਾ 'ਤੇ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਰਕਸ਼ਿਤ, ਗੁਣਤਾਸ, ਅਰਸ਼ੀਆ, ਚਿਰਾਗ਼ ਨੇ ਲਗਭਗ 99% ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਸੁਖਜੰਨਤ ਅਤੇ ਸਾਨਵੀ ਨੇ ਲਗਭਗ 98% ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਅਰਨਵ ਅਤੇ ਹਰਮਨ ਨੇ ਲਗਭਗ 97% ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਗੁਰਦਿੱਤ ਅਤੇ ਗੁਰਸ਼ਰਨ ਨੇ ਲਗਭਗ 96% ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ 90% ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਹੋਰ ਵਿਦਿਆਰਥੀ ਵੀ ਹਨ | ਜਿਨਾਂ ਨੇ ਸਕੂਲ ਦੇ ਇਸ ਨਤੀਜੇ ਵਿਚ ਮਾਣ ਵਧਾਇਆ | ਮਾਨਯੋਗ ਵਰਦੇਵ ਸਿੰਘ ਮਾਨ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਉਹਨਾਂ ਨੂੰ ਵਧਾਈ ਦਿੱਤੀ | ਮਿਲੀ ਜਾਣਕਾਰੀ ਮੁਤਾਬਿਕ, ਵਿਦਿਆਰਥੀਆਂ ਨੇ ਹਰ ਵਿਸ਼ੇ ਵਿਚ ਉੱਚੇ ਅੰਕ ਪ੍ਰਾਪਤ ਕਰਕੇ ਕੁੱਲ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਕਾਮਯਾਬੀ ਨਾਲ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਹੈ | ਪ੍ਰਬੰਧਕੀ ਕਮੇਟੀ ਦੇ ਆਗੂ ਵਰਦੇਵ ਸਿੰਘ ਮਾਨ, ਸਕੂਲ ਦੇ ਪਿ੍ੰਸੀਪਲ ਮੈਡਮ ਅਨੁਪ੍ਰੀਤ ਕੌਰ ਅਤੇ ਡਾਇਰੈਕਟਰ ਮੈਡਮ ਪਰਵਿੰਦਰਜੀਤ ਕੌਰ ਨੇ ਹੋਣਹਾਰ ਵਿਦਿਆਰਥੀਆਂ ਲਈ ਵਜ਼ੀਫ਼ੇ ਦਾ ਵੱਡਾ ਐਲਾਨ ਕੀਤਾ | ਇਸ ਮੌਕੇ 'ਤੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ ਅਤੇ ਕਿਹਾ ਕਿ ਉਹ ਭਵਿੱਖ ਵਿਚ ਵੀ ਹੋਰ ਮਿਹਨਤ ਕਰਕੇ ਆਪਣੇ ਲਕਸ਼ ਨੂੰ ਹਾਸਲ ਕਰਨਗੇ | ਇਲਾਕੇ ਦੇ ਲੋਕਾਂ ਵਲੋਂ ਵੀ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਇਸ ਉਪਲਬਧੀ ਨਾਲ ਹੋਰ ਵਿਦਿਆਰਥੀਆਂ ਨੂੰ ਵੀ ਪੇ੍ਰਰਨਾ ਮਿਲੇਗੀ ਕਿ ਮਿਹਨਤ ਅਤੇ ਲਗਨ ਨਾਲ ਹਰ ਮੰਜ਼ਿਲ
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹਰਿਆਵਲ ਸੱਥ ਵਲੋਂ 500 ਬੂਟੇ ਵੰਡੇ ਗਏ ਅਗਲੀ ਖ਼ਬਰ ਅਬੋਹਰ ਵਿਚ ਡੇਂਗੂ 'ਤੇ ਮਲੇਰੀਆ ਤੋਂ ਬਚਾਅ ਲਈ ਫੌਗਿੰਗ ਸ਼ੁਰੂ
Ad Position 24