14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੀ.ਐਸ.ਈ.ਬੀ.ਇੰਪਲਾਈਜ਼ ਫੈੱਡਰੇਸ਼ਨ ਮੰਡਲ ਵਲੋਂ ਐਕਸੀਅਨ ਜਲਾਲਾਬਾਦ ਵਿਰੁੱਧ ਰੋਸ ਧਰਨਾ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਜਲਾਲਾਬਾਦ,17 ਅਪ੍ਰੈਲ (ਜਤਿੰਦਰ ਪਾਲ ਸਿੰਘ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਮੰਡਲ ਜਲਾਲਾਬਾਦ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਐਕਸੀਅਨ ਜਲਾਲਾਬਾਦ ਦੇ ਵਿਰੁੱਧ, ਮੰਡਲ ਪ੍ਰਧਾਨ ਰੋਹਿਤ ਬਾਘਲਾ ਦੀ ਅਗਵਾਈ ਹੇਠ ਰੋਸ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ ¢ ਇਸ ਮੌਕੇ ਸਟੇਜ ਦੀ ਕਾਰਵਾਈ ਸਕੱਤਰ ਗਿਆਨ ਚੰਦ ਵਲੋਂ ਸੁਚੱਜੇ ਢੰਗ ਨਾਲ ਚਲਾਈ ਗਈ¢ ਧਰਨੇ 'ਚ ਖ਼ਾਸ ਤੌਰ 'ਤੇ ਪੀ.ਐੱਸ.ਈ.ਬੀ ਪੈਨਸ਼ਨਰਜ਼ ਫੈਡਰੇਸ਼ਨ ਜਲਾਲਾਬਾਦ ਉਪਮੰਡਲ ਜਲਾਲਾਬਾਦ, ਗੁਰੂਹਰਸਹਾਏ ਅਤੇ ਘੁਬਾਇਆ ਵਲ਼ੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ¢ ਧਰਨੇ ਨੂੰ ਸੰਬੋਧਨ ਕਰਦੇ ਬੁਲਾਰਿਆਂ ਜਗਦੀਸ਼ ਛਾਬੜਾ, ਰੌਸ਼ਨ ਲਾਲ, ਜਸਵੰਤ ਸਿੰਘ, ਗੁਰਦੇਵ ਸਿੰਘ, ਸੁਸ਼ੀਲ ਕੁਮਾਰ, ਸੌਰਵ ਬਤਰਾ, ਬੇਅੰਤ ਸਿੰਘ, ਧਰਮਦੇਵ, ਰਮੇਸ਼ ਸਿੰਘ, ਵਰਿੰਦਰ ਚੋਪੜਾ, ਗਗਨਦੀਪ ਸਿੰਘ, ਜੱਜ ਸਿੰਘ, ਸ਼ਾਤਮ ਵਰਮਾ, ਚਰਨਜੀਤ ਸਿੰਘ ਅਤੇ ਨਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਮੰਡਲ ਜਲਾਲਾਬਾਦ 'ਚ ਚੱਲ ਰਹੇ ਵੱਖ-ਵੱਖ ਮਸਲੇ ਜਿਵੇਂ ਕਿ ਜਗਦੀਸ਼ ਸਿੰਘ ਸੇਵਾਮੁਕਤ ਜੇ ਈ ਵਲ਼ੋਂ ਮੰਡਲ ਦਫ਼ਤਰ 'ਚ ਕੰਮ ਕਰਦੇ ਕਰਮਚਾਰੀ ਚਰਨਜੀਤ ਸਿੰਘ ਕਲਰਕ ਨਾਲ ਗ਼ਲਤ ਵਿਵਹਾਰ ਕਰਨ ਸਣੇ ਗਾਲ਼ੀ ਗਲੋਚ ਕਰਨ ਅਤੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਰਕਾਰੀ ਕੰਮ 'ਚ ਵਿਪਨ ਪਾਏ ਜਾਣ ਤੋਂ ਬਾਅਦ ਜਗਦੀਸ਼ ਸਿੰਘ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਅਤੇ ਮਨਪ੍ਰੀਤ ਕੌਰ ਸਿੱਖਿਆਰਥੀ ਵਲ਼ੋਂ ਨਰਿੰਦਰ ਸਿੰਘ ਦੇ ਖ਼ਿਲਾਫ਼ ਦਿੱਤੀ ਨਾਜਾਇਜ਼ ਦਰਖਾਸਤ ਨੂੰ ਦਫ਼ਤਰ ਦਾਖਲ ਕਰਨ ਦੀ ਮੰਗ ਕੀਤੀ ਕਿਉਂ ਕਿ 5 ਜਥੇਬੰਦੀਆਂ ਵਲ਼ੋਂ ਪਹਿਲਾ ਹੀ ਲਿਖਤੀ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਹੈ¢ ਆਗੂਆਂ ਨੇ ਕਿਹਾ ਉਪਰੋਕਤ ਮੰਗਾਂ ਨੂੰ ਲੈ ਕੇ ਐਕਸੀਅਨ ਜਲਾਲਾਬਾਦ ਨੂੰ ਚੇਤਾਵਨੀ ਦਿੱਤੀ ਗਈ ਕਿ ਜਗਦੀਸ਼ ਸਿੰਘ ਸੇਵਾਮੁਕਤ ਜੇ.ਈ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਥੇਬੰਦੀਆਂ ਵਲ਼ੋਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਵਲੋਂ 21 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਭੇਜਿਆ ਜਾਵੇਗਾ ਮੰਗ... ਅਗਲੀ ਖ਼ਬਰ ਪਿੰਡ ਚੱਕ ਖੇੜੇ ਵਾਲਾ (ਜੈਮਲ ਵਾਲਾ) 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
Ad Position 24