14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਗਰ ਨਿਗਮ ਅਬੋਹਰ ਵਲੋਂ ਡੇਂਗੂ ਦੇ ਬਚਾਅ ਲਈ ਕਰਵਾਈ ਗਈ ਫੋਗਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਅਬੋਹਰ,17 ਅਪ੍ਰੈਲ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰੇਸ਼ਾਂ ਹੇਠ ਨਗਰ ਨਿਗਮ ਅਬੋਹਰ ਤੇ ਸਿਹਤ ਵਿਭਾਗ ਦੇ ਸਾਂਝੇ ਯਤਨਾਂ ਨਾਲ ਅਬੋਹਰ ਸ਼ਹਿਰ ਦੀ ਜੈਨ ਨਗਰੀ, ਧਰਮ ਨਗਰੀ, ਜੰਮੂ ਬਸਤੀ, ਆਰਿਆ ਨਗਰ, ਨਹਿਰੂ ਪਾਰਕ, ਸੇਤੀਆ ਕਾਲੋਨੀ ਅਤੇ ਨਗਰ ਨਿਗਮ ਦਫ਼ਤਰ ਅਬੋਹਰ ਵਿਖੇ ਡੇਂਗੂ ਦੇ ਬਚਾਅ ਲਈ ਫੋਗਿੰਗ ਕਰਵਾਈ ਗਈ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਚੀਫ਼ ਸੈਨੇਟਰੀ ਇੰਸਪੈਕਟਰ ਜਸਵਿੰਦਰ ਸਿੰਘ ਦੱਸਿਆ ਕਿ ਨਗਰ ਨਿਗਮ ਦੀ ਇਹ ਕੋਸ਼ਿਸ਼ ਹੈ ਆਉਣ ਵਾਲੇ ਸਮੇਂ ਵਿਚ ਡੇਂਗੂ ਵਰਗੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕੇ ਇਸ ਲਈ ਲਗਾਤਾਰ ਅਬੋਹਰ ਸ਼ਹਿਰ ਦੇ ਵੱਖ-ਵੱਖ ਵਾਰਡਾਂ, ਕਾਲੋਨੀਆਂ, ਗਲੀ-ਮੁਹੱਲਿਆਂ ਤੇ ਘਰਾਂ ਅੰਦਰ ਫੋਗਿੰਗ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੋਈਆਂ ਭਾਰੀ ਬਰਸਾਤਾਂ ਕਾਰਨ ਆਉਣ ਵਾਲੇ ਸਮੇਂ 'ਚ ਮੌਸਮੀ ਬਿਮਾਰੀਆਂ ਮਲੇਰੀਆ, ਚਿਕਨਗੁਨੀਆ ਤੇ ਡੇਂਗੂ ਆਦਿ ਫੈਲਣ ਦਾ ਖ਼ਦਸ਼ਾ ਹੈ | ਇਸ ਕਾਰਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੋਗਿੰਗ ਕਰਵਾਈ ਗਈ ਹੈ ਤੇ ਇਹ ਫੋਗਿੰਗ ਰੋਜ਼ਾਨਾ ਜੰਗੀ ਪੱਧਰ ਪੱਧਰ 'ਤੇ ਜਾਰੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਸਾਫ਼-ਸੁਥਰਾ ਤੇ ਸ਼ਹਿਰ ਵਾਸੀ ਸਿਹਤ ਪੱਖੋਂ ਤੰਦਰੁਸਤ ਰਹਿਣ ਇਸ ਲਈ ਇਹ ਗਤੀਵਿਧੀਆਂ ਜਾਰੀ ਹੈ | ਉਨ੍ਹਾਂ ਕਿਹਾ ਕਿ ਹਾਟ-ਸਪਾਟ ਖੇਤਰਾਂ ਜਿਨ੍ਹਾਂ ਵਿਚ ਪਿਛਲੇ ਸਾਲ ਡੇਂਗੂ ਦੇ ਕੇਸ ਵੱਧ ਆਏ ਸਨ ਉੱਥੇ ਵਿਸ਼ੇਸ਼ ਤਰਜੀਹ ਦਿੰਦਿਆਂ ਨਗਰ ਨਿਗਮ ਤੇ ਸਿਹਤ ਵਿਭਾਗ ਦੀਆਂ ਟੀਮਾਂ ਰੋਜ਼ਾਨਾ ਚੈਕਿੰਗ ਤੇ ਫੋਗਿੰਗ ਕਰ ਰਹੀਆਂ ਹਨ ਤਾਂ ਜੋ ਇੱਥੇ ਡੇਂਗੂ ਦੀ ਰੋਕਥਾਮ ਕੀਤੀ ਜਾ ਸਕੇ | ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਘਰਾਂ ਵਿਚ ਕਿਸੇ ਵੀ ਥਾਂ 'ਤੇ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ | ਇਸ ਮੌਕੇ ਚੀਫ਼ ਸੈਨੇਟਰੀ ਇੰਸਪੈਕਟਰ ਇਕਬਾਲ ਸਿੰਘ, ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ, ਸ਼ਿਵਾ, ਵਿਜੇ ਕੁਮਾਰ ਤੇ ਸੰਨ੍ਹੀ ਅਤੇ ਸਿਹਤ ਵਿਭਾਗ ਤੋਂ ਐਨ.ਵੀ.ਵੀ.ਡੀ.ਸੀ.ਪੀ ਇੰਚਾਰਜ ਟਹਿਲ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਅਮਨਦੀਪ ਸਿੰਘ ਸਮੇਤ ਸਿਹਤ ਵਿਭਾਗ ਦੀ ਟੀਮ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੇ 2 ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ 'ਚ 8 ਏਕੜ ਕਣਕ ਦਾ ਨਾੜ ਸੜਿਆ
Ad Position 24