14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕੇਂਦਰ ਸਰਕਾਰ ਨੇ ਕਣਕ ਖ਼ਰੀਦ ਦੇ ਨਿਯਮਾਂ 'ਚ ਛੋਟ ਦੇ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ-ਹਰਦੇਵ ਮੇਘਵਾਲ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਅਬੋਹਰ, 17 ਅਪ੍ਰੈਲ (ਬਰਾੜ)-ਕੇਂਦਰ ਦੀ ਭਾਜਪਾ ਸਰਕਾਰ ਨੇ ਕਣਕ ਖ਼ਰੀਦ ਦੇ ਨਿਯਮਾਂ 'ਚ ਅੱਜ ਛੋਟ ਦੇ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਹਰਦੇਵ ਮੇਘ ਨੇ ਕਿਹਾ ਕਿ ਇਸ ਵਾਰ ਕਣਕ ਦੀ ਵਾਢੀ ਤੋਂ ਪਹਿਲਾਂ ਸੂਬੇ 'ਚ ਹੋਈਆਂ ਬੇਮੌਸਮੀ ਬਰਸਾਤਾਂ ਨਾਲ ਕਣਕ ਦੀ ਗੁਣਵੱਤਾ 'ਚ ਫ਼ਰਕ ਸੀ ਜਿਸ ਕਾਰਨ ਸੂਬੇ ਭਰ ਵਿਚ ਖ਼ਰੀਦ ਏਜੰਸੀਆਂ ਕਣਕ ਦੀ ਚੰਗੀ ਕੁਆਲਿਟੀ ਨਾ ਹੋਣ ਕਾਰਨ ਖ਼ਰੀਦਦੀਆਂ ਨਹੀਂ ਸਨ | ਕਿਸਾਨ ਵੀ ਕਈ ਦਿਨਾਂ ਤੋਂ ਮੰਡੀਆਂ 'ਚ ਕਣਕ ਵੇਚਣ ਲਈ ਬੈਠੇ ਸਨ | ਕੇਂਦਰ ਸਰਕਾਰ ਨੇ ਅੱਜ ਕਿਸਾਨਾਂ ਦੀ ਮੰਗ ਨੂੰ ਦੇਖਦਿਆਂ ਕਣਕ ਖ਼ਰੀਦ ਦੇ ਨਿਯਮਾਂ 'ਚ ਛੋਟ ਦੇ ਦਿੱਤੀ ਹੈ | ਹੁਣ ਕਿਸਾਨਾਂ ਨੂੰ ਕਣਕ ਵੇਚਣ ਵਿਚ ਕੋਈ ਵੀ ਸਮੱਸਿਆ ਨਹੀਂ ਆਵੇਗੀ | ਕਿਸਾਨਾਂ ਦੀ ਕਣਕ ਹੁਣ ਹੱਥੋ ਹੱਥ ਵਿਕੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਦੇਸ਼ ਦੇ ਅਨਾਜ ਭੰਡਾਰ ਵਿਚ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ | ਕੇਂਦਰ ਦੀ ਭਾਜਪਾ ਸਰਕਾਰ ਨੇ ਵੀ ਪੰਜਾਬ ਦੇ ਕਿਸਾਨਾਂ ਦੀ ਕਣਕ ਵੇਚਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਕਣਕ ਖ਼ਰੀਦ ਦੇ ਨਿਯਮਾਂ 'ਚ ਰਾਹਤ ਦਿੱਤੀ ਹੈ | ਉਨ੍ਹਾਂ ਇਹ ਰਾਹਤ ਦਿੱਤੇ ਜਾਣ 'ਤੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦਾ ਨਾਂਅ ਰੌਸ਼ਨ ਕਰਨ ਵਾਲੇ ਵੈਭਵ ਅਰੋੜਾ ਦਾ 'ਅਰੋੜਾ ਵਿਕਾਸ ਮੰਚ' ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਜੰਨਤ ਜੋਤ ਕੌਰ ਨੇ 99.4 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪੈਨੇਸੀਆ ਪਬਲਿਕ ਸਕੂਲ ਦੇ ਦਸਵੀਂ ਜਮਾਤ 'ਚ ਕੀਤਾ ਪਹਿਲਾ ਸਥਾਨ ਹਾ...
Ad Position 24