13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕਣਕ ਦੇ ਨਾੜ ਨੂੰ ਲੱਗੀ ਭਿਆਨਕ ਅੱਗ, ਕਿਸਾਨਾਂ ਨੇ ਸੂਝ-ਬੂਝ ਨਾਲ ਅੱਗ 'ਤੇ ਪਾਇਆ ਕਾਬੂ

Ad Position 21
No active advertisement
ਅਜੀਤ ਡੈਸਕ 19-04-2026
ਅਬੋਹਰ, 18 ਅਪ੍ਰੈਲ (ਵਿਵੇਕ ਹੂੜੀਆ)-ਅਬੋਹਰ ਦੇ ਨੇੜਲੇ ਪਿੰਡ ਢਾਣੀ ਚਿਰਾਗ਼ ਵਿਖੇ ਕੱਲ੍ਹ ਦੇਰ ਰਾਤ ਕਣਕ ਦੇ ਨਾੜ ਨੂੰ ਅਚਾਨਕ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ | ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ | ਮੌਕੇ 'ਤੇ ਮੌਜੂਦ ਕਿਸਾਨਾਂ ਅਤੇ ਫਾਇਰ ਬਿ੍ਗੇਡ ਦੀ ਗੱਡੀ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ, ਜਿਸ ਸਦਕਾ ਆਸ-ਪਾਸ ਦੇ ਹੋਰਨਾਂ ਖੇਤਾਂ ਨੂੰ ਅੱਗ ਦੀ ਲਪੇਟ ਵਿਚ ਆਉਣ ਤੋਂ ਬਚਾ ਲਿਆ ਗਿਆ | ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਦੱਸਿਆ ਕਿ ਜਦੋਂ ਰਾਤ ਸਮੇਂ ਉਹ ਖੇਤਾਂ ਵਿਚ ਕੰਮ ਕਰ ਰਹੇ ਸਨ ਤਾਂ ਬਿਜਲੀ ਆਉਂਦੇ ਹੀ ਖੇਤ ਵਿਚ ਲੱਗੇ ਇਕ ਟਰਾਂਸਫ਼ਾਰਮਰ ਵਿਚੋਂ ਅਚਾਨਕ ਚੰਗਿਆੜੀ ਨਿਕਲੀ | ਇਹ ਚੰਗਿਆੜੀ ਸੁੱਕੇ ਨਾੜ 'ਤੇ ਡਿਗਦਿਆਂ ਹੀ ਅੱਗ ਵਿਚ ਬਦਲ ਗਈ | ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਹੀ ਪਿੰਡ ਜੋਧਪੁਰ ਅਤੇ ਆਸ-ਪਾਸ ਦੇ ਇਲਾਕੇ ਵਿਚ ਕਰੀਬ 400 ਏਕੜ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸੁਆਹ ਹੋ ਗਈ ਸੀ, ਜਿਸ ਕਾਰਨ ਇਲਾਕੇ ਵਿਚ ਪਹਿਲਾਂ ਹੀ ਦਹਿਸ਼ਤ ਦਾ ਮਾਹੌਲ ਹੈ | ਅੱਗ ਲੱਗਦੇ ਹੀ ਕਿਸਾਨਾਂ ਨੇ ਤੁਰੰਤ ਹੋਰਨਾਂ ਸਾਥੀਆਂ ਨੂੰ ਮਦਦ ਲਈ ਬੁਲਾਇਆ ਅਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ | ਇਸ ਦੌਰਾਨ ਕਈ ਕਿਸਾਨ ਆਪਣੇ ਟਰੈਕਟਰ ਲੈ ਕੇ ਮੌਕੇ 'ਤੇ ਪਹੁੰਚ ਗਏ ਅਤੇ ਅੱਗ ਦੇ ਆਲੇ-ਦੁਆਲੇ ਖੇਤ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ ਤਾਂ ਜੋ ਅੱਗ ਅੱਗੇ ਨਾ ਵਧ ਸਕੇ | ਕਿਸਾਨਾਂ ਦੀ ਇਸ ਬਹਾਦਰੀ ਅਤੇ ਫਾਇਰ ਬਿ੍ਗੇਡ ਦੀ ਸਮੇਂ ਸਿਰ ਪਹੁੰਚ ਕਾਰਨ ਇੱਕ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ, ਪਰ ਫਿਰ ਵੀ ਕਣਕ ਦਾ ਨਾੜ ਸੜਨ ਕਾਰਨ ਕਿਸਾਨਾਂ ਨੂੰ ਆਰਥਿਕ ਮਾਰ ਝੱਲਣੀ ਪਈ ਹੈ |
Ad Position 22
No active advertisement
ਪਿਛਲੀ ਖ਼ਬਰ ਮੰਡੀ ਘੁਬਾਇਆ ਨੇੜੇ ਖੇਤਾਂ 'ਚੋਂ ਮਿਲੀ 520 ਗਰਾਮ ਹੈਰੋਇਨ ਅਗਲੀ ਖ਼ਬਰ ਅਰੁਣ ਨਾਰੰਗ ਨੇ 'ਸਿੱਖਿਆ ਕ੍ਰਾਂਤੀ' ਤਹਿਤ ਬਣੇ ਨਵੇਂ ਕਮਰੇ ਦਾ ਕੀਤਾ ਉਦਘਾਟਨ
Ad Position 24