13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦੋ ਦਿਨਾ ਤੋਂ ਲਾਪਤਾ ਦਸਵੀਂ ਦੇ ਵਿਦਿਆਰਥੀ ਦੀ ਲਾਸ਼ ਨਹਿਰ 'ਚੋਂ ਬਰਾਮਦ

Ad Position 21
No active advertisement
ਅਜੀਤ ਡੈਸਕ 19-04-2026
ਅਬੋਹਰ, 18 ਅਪ੍ਰੈਲ(ਵਿਵੇਕ ਹੂੜੀਆ)-ਅਬੋਹਰ ਵਿਚ ਦੋ ਦਿਨ ਪਹਿਲਾਂ ਲਾਪਤਾ ਹੋਏ ਦਸਵੀਂ ਜਮਾਤ ਦੇ 17 ਸਾਲਾ ਵਿਦਿਆਰਥੀ ਦੀ ਲਾਸ਼ ਮਲੂਕਪੁਰਾ ਮਾਈਨਰ ਦੀ ਝਾਲ ਵਿਚੋਂ ਬਰਾਮਦ ਹੋ ਗਈ ਹੈ | ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨੇ ਥਾਣਾ ਨੰਬਰ 2 ਦੀ ਪੁਲਿਸ ਦੀ ਮੌਜੂਦਗੀ ਵਿਚ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ, ਜਿਸ ਤੋਂ ਬਾਅਦ ਪੁਲਿਸ ਨੇ ਮਿ੍ਤਕ ਵਿਦਿਆਰਥੀ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ | ਜ਼ਿਕਰਯੋਗ ਹੈ ਕਿ ਮਿ੍ਤਕ ਵਿਦਿਆਰਥੀ ਯੁਵਰਾਜ ਨੇ ਆਪਣੀ ਮਾਂ ਤੋਂ ਹਿਮਾਚਲ ਜਾਣ ਦੀ ਜ਼ਿੱਦ ਕੀਤੀ ਸੀ, ਪਰ ਜਦੋਂ ਮਾਂ ਨੇ ਮਨਾਂ ਕਰ ਦਿੱਤਾ ਤਾਂ ਉਸ ਨੇ ਵੀਡੀਓ ਕਾਲ ਕਰਦੇ ਹੋਏ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ | ਪਰਿਵਾਰਕ ਮੈਂਬਰ ਪਿਛਲੇ ਦੋ ਦਿਨਾਂ ਤੋਂ ਉਸ ਦੀ ਲਗਾਤਾਰ ਭਾਲ ਕਰ ਰਹੇ ਸਨ | ਜਾਣਕਾਰੀ ਅਨੁਸਾਰ ਨਹਿਰ ਵਿਚ ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੇ ਇੰਚਾਰਜ ਦਵਿੰਦਰ ਸਿੰਘ ਆਪਣੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਨਰ ਸੇਵਾ ਸਮਿਤੀ ਦੇ ਮੈਂਬਰ ਬਿੱਟੂ ਨਰੂਲਾ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕਢਵਾਇਆ | ਮੌਕੇ 'ਤੇ ਮੌਜੂਦ ਮਿ੍ਤਕ ਦੇ ਭਰਾ ਅਨਮੋਲ ਨੇ ਲਾਸ਼ ਦੀ ਸ਼ਨਾਖ਼ਤ ਕੀਤੀ | ਪੁਲਿਸ ਅਧਿਕਾਰੀਆਂ ਅਨੁਸਾਰ ਮਿ੍ਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸਕੂਲਾਂ ਦੇ ਸਰਬਪੱਖੀ ਵਿਕਾਸ ਲਈ ਤੱਤਪਰ-ਵਿਧਾਇਕ ਸਵਨਾ ਅਗਲੀ ਖ਼ਬਰ ਮੰਡੀ ਘੁਬਾਇਆ ਨੇੜੇ ਖੇਤਾਂ 'ਚੋਂ ਮਿਲੀ 520 ਗਰਾਮ ਹੈਰੋਇਨ
Ad Position 24