ਅਬੋਹਰ, 18 ਅਪ੍ਰੈਲ (ਵਿਵੇਕ ਹੂੜੀਆ)-ਸ਼ਹਿਰ ਦੇ ਪ੍ਰਸਿੱਧ ਪਲੇ-ਵੇਅ ਅਤੇ ਸਕੂਲ ਏਾਜਲਸ ਵਰਲਡ' ਵਿਖੇ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ 'ਨਾਵਾਂ ਦੀ ਵੰਡ' ਵਿਸ਼ੇ 'ਤੇ ਇਕ ਰੋਚਕ ਅਤੇ ਗਿਆਨ ਭਰਪੂਰ ਗਤੀਵਿਧੀ ਕਰਵਾਈ ਗਈ | ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਨਾਂਵ ਦੀਆਂ ਵੱਖ-ਵੱਖ ਕਿਸਮਾਂ ਬਾਰੇ ਸਰਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਮਝਾਉਣਾ ਸੀ | ਇਸ ਗਤੀਵਿਧੀ ਦੌਰਾਨ ਬੱਚਿਆਂ ਨੂੰ ਚਾਰਟਾਂ, ਤਸਵੀਰਾਂ ਅਤੇ ਉਦਾਹਰਨਾਂ ਦੀ ਮਦਦ ਨਾਲ ਖ਼ਾਸ ਨਾਂਵ, ਆਮ ਨਾਂਵ, ਇਕੱਠ ਵਾਚਕ ਨਾਂਵ ਅਤੇ ਭਾਵਵਾਚਕ ਨਾਂਵ ਬਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ ਗਈ | ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਵੱਖ-ਵੱਖ ਸ਼ਬਦਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦਾ ਸਹੀ ਵਰਗੀਕਰਨ ਕੀਤਾ, ਜਿਸ ਨਾਲ ਉਨ੍ਹਾਂ ਦੀ ਵਿਆਕਰਨ ਦੀ ਸਮਝ ਹੋਰ ਵੀ ਮਜ਼ਬੂਤ ਹੋਈ | ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਦੀ ਭਾਸ਼ਾ 'ਤੇ ਪਕੜ ਮਜ਼ਬੂਤ ਹੁੰਦੀ ਹੈ ਅਤੇ ਉਹ ਪੜ੍ਹਾਈ ਨੂੰ ਬੋਝ ਸਮਝਣ ਦੀ ਬਜਾਏ ਅਨੰਦ ਨਾਲ ਸਿੱਖਦੇ ਹਨ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਿਚ ਹਮੇਸ਼ਾ ਅਜਿਹੀਆਂ ਗਤੀਵਿਧੀ-ਆਧਾਰਿਤ ਸਿੱਖਿਆ ਪੱਧਤੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ |