14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਅੰਕਾ ਕਾਨੂੰਗੋ ਨੇ ਆਮ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਮੰਡੀ ਅਰਨੀਵਾਲਾ, 14 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਅੰਕਾ ਕਾਨੂੰਗੋ ਨੇ ਪਿੰਡ ਕੰਧ ਵਾਲਾ ਹਾਜ਼ਰ ਖਾਂ ਅਤੇ ਟਾਹਲੀ ਵਾਲਾ ਜੱਟਾਂ ਵਿਚ ਵਿਸ਼ੇਸ਼ ਦੌਰਾ ਕਰਕੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਹੇਠਲੇ ਪੱਧਰ ’ਤੇ ਆਮ ਲੋਕਾਂ ਦੇ ਅਧਿਕਾਰਾਂ ਦਾ ਹਨਨ ਕਰ ਰਹੀਆਂ ਹਨ, ਜਿਸ ਕਰਕੇ ਕਮਿਸ਼ਨ ਵਲੋਂ ਹੁਣ ਖ਼ੁਦ ਆਮ ਜਨਤਾ ਦੇ ਵਿਚਕਾਰ ਜਾ ਕੇ ਕੰਮ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 15-08-2026
ਮੰਡੀ ਅਰਨੀਵਾਲਾ, 14 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਅੰਕਾ ਕਾਨੂੰਗੋ ਨੇ ਪਿੰਡ ਕੰਧ ਵਾਲਾ ਹਾਜ਼ਰ ਖਾਂ ਅਤੇ ਟਾਹਲੀ ਵਾਲਾ ਜੱਟਾਂ ਵਿਚ ਵਿਸ਼ੇਸ਼ ਦੌਰਾ ਕਰਕੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਹੇਠਲੇ ਪੱਧਰ ’ਤੇ ਆਮ ਲੋਕਾਂ ਦੇ ਅਧਿਕਾਰਾਂ ਦਾ ਹਨਨ ਕਰ ਰਹੀਆਂ ਹਨ, ਜਿਸ ਕਰਕੇ ਕਮਿਸ਼ਨ ਵਲੋਂ ਹੁਣ ਖ਼ੁਦ ਆਮ ਜਨਤਾ ਦੇ ਵਿਚਕਾਰ ਜਾ ਕੇ ਕੰਮ ਕੀਤਾ ਜਾ ਰਿਹਾ ਹੈ। ਦੌਰੇ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਸਰਕਾਰੀ ਸਹੂਲਤਾਂ, ਪੈਨਸ਼ਨ ਨਾ ਮਿਲਣ ਅਤੇ ਬਿਜਲੀ ਦੇ ਭਾਰੀ ਬਿੱਲ ਆਉਣ ਸੰਬੰਧੀ ਸ਼ਿਕਾਇਤਾਂ ਦਰਜ ਕਰਵਾਈਆਂ। ਦੌਰੇ ਦੌਰਾਨ ਮੈਂਬਰ ਪ੍ਰਿਅੰਕਾ ਕਾਨੂੰਗੋ ਪਿੰਡ ਟਾਹਲੀ ਵਾਲਾ ਜੱਟਾਂ ਦੇ ਇਕ ਗ਼ਰੀਬ ਮਜ਼ਦੂਰ ਪਰਿਵਾਰ ਦੇ ਘਰ ਪੁੱਜੇ, ਜਿੱਥੇ ਇਕ ਹੀ ਛੱਤ ਹੇਠ ਤਿੰਨ ਪਰਿਵਾਰ ਰਹਿ ਰਹੇ ਸਨ। ਬਿੱਲ ਨਾ ਭਰੇ ਜਾਣ ਕਾਰਨ ਬਿਜਲੀ ਬੋਰਡ ਵਲੋਂ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ, ਜਿਸ ਕਾਰਨ ਛੋਟੇ ਬੱਚੇ ਅਤੇ ਮਹਿਲਾਵਾਂ ਭਾਰੀ ਗਰਮੀ ਵਿਚ ਹੱਥੀਂ ਪੱਖਾ ਝੱਲਣ ਲਈ ਮਜਬੂਰ ਸਨ। ਪਰਿਵਾਰ ਦੀ ਮਾੜੀ ਹਾਲਤ ਨੂੰ ਵੇਖਦਿਆਂ ਉਨ੍ਹਾਂ ਮੌਕੇ ’ਤੇ ਹੀ ਬਿਜਲੀ ਬੋਰਡ ਵਲੋਂ ਕੱਟੇ ਹੋਏ ਕੁਨੈਕਸ਼ਨ ਦੀ ਸਪਲਾਈ ਆਪਣੀ ਹਾਜ਼ਰੀ ਵਿਚ ਕੁੰਡੀ ਲਗਾ ਕੇ ਬਹਾਲ ਕਰਵਾਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ ਕਿ ਜਦੋਂ ਮੁਫ਼ਤ ਬਿਜਲੀ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਗ਼ਰੀਬ ਪਰਿਵਾਰਾਂ ਨੂੰ ਵੱਡੇ ਬਿੱਲ ਭੇਜ ਕੇ ਕੁਨੈਕਸ਼ਨ ਕਿਉਂ ਕੱਟੇ ਜਾ ਰਹੇ ਹਨ? ਉਨ੍ਹਾਂ ਦੋਸ਼ ਲਾਇਆ ਕਿ ਗ਼ਰੀਬ ਲੋਕਾਂ ਨੂੰ ਸਰਕਾਰੀ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ। ਦੇਸ਼ ਵਿਚ ਬਿਨਾਂ ਦੁੱਧ ਤੋਂ ਤਿਆਰ ਹੋ ਰਹੇ ਪਨੀਰ ’ਤੇ ਚਿੰਤਾ ਪ੍ਰਗਟਾਉਂਦਿਆਂ ਕਾਨੂੰਗੋ ਨੇ ਕਿਹਾ ਕਿ ਫੂਡ ਸੇਫ਼ਟੀ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਅਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਪਨੀਰ ਨੂੰ ਪ੍ਰੋਟੀਨ ਵਜੋਂ ਖਾਂਦੇ ਹਨ, ਪਰ ਹੋਰ ਪਦਾਰਥਾਂ ਨਾਲ ਤਿਆਰ ਕੀਤਾ ਜਾ ਰਿਹਾ ਪਨੀਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਅਤੇ ਦੇਸ਼ ਧ੍ਰੋਹ ਦੇ ਬਰਾਬਰ ਹੈ। ਗੁਜਰਾਤ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਾਂਗ ਹੋਰਨਾਂ ਸੂਬਿਆਂ ਵਿਚ ਵੀ ਕਾਰਬੋਹਾਈਡਰੇਟ ਯੁਕਤ ਇਸ ਨਕਲੀ ਪਨੀਰ ’ਤੇ ਤੁਰੰਤ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ਮੌਕੇ ਭਾਜਪਾ ਯੁਵਾ ਮੋਰਚਾ ਆਗੂ ਰਾਣਾ ਸੰਧੂ, ਜਥੇਦਾਰ ਗੁਰਪਾਲ ਸਿੰਘ ਗਰੇਵਾਲ, ਜਸਵੰਤ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਕੰਧ ਵਾਲਾ, ਸੁਰਜੀਤ ਸਿੰਘ ਸਰਪੰਚ ਟਾਹਲੀ ਵਾਲਾ ਜੱਟਾਂ, ਗੁਰਜਿੰਦਰ ਸਿੰਘ ਬੀ.ਡੀ.ਪੀ.ਓ. ਅਰਨੀਵਾਲਾ, ਉਦੇ ਸਿੰਘ, ਹਰਮਨ ਮੋਗਾ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਵਿਖੇ ਉਤਸ਼ਾਹ ਨਾਲ ਮਨਾਇਆ ਸੁਤੰਤਰਤਾ ਦਿਵਸ ਅਗਲੀ ਖ਼ਬਰ ਧਾਰਮਿਕ ਆਸਥਾ ਵਾਲੇ ਸਥਾਨਾਂ ’ਤੇ ਹਮਲਾ ਕਰਨ ਦੀਆਂ ਸਾਜਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ-ਜੈਮਲਵਾਲਾ
Ad Position 24