03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸਾਬਕਾ ਕਪਤਾਨ ਅਤੇ ਸੀਨੀਅਰ ਖਿਡਾਰੀ ਮਨਪ੍ਰੀਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ

ਜਲੰਧਰ, 3 ਅਕਤੂਬਰ (ਦਵਿੰਦਰ)- ਏਸ਼ੀਅਨ ਗੇਮ ਵਿਚ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਗੋਲਡ ਮੈਡਲ....

Ad Position 21
No active advertisement
ਅਜੀਤ ਡੈਸਕ 03-10-2026

ਜਲੰਧਰ, 3 ਅਕਤੂਬਰ (ਦਵਿੰਦਰ)- ਏਸ਼ੀਅਨ ਗੇਮ ਵਿਚ ਪੁਰਸ਼ ਹਾਕੀ ਟੀਮ ਦੀ ਸ਼ਾਨਦਾਰ ਗੋਲਡ ਮੈਡਲ ਨਾਲ ਜਿੱਤ ਤੋਂ ਬਾਅਦ ਸਾਬਕਾ ਕਪਤਾਨ ਅਤੇ ਸੀਨੀਅਰ ਖਿਡਾਰੀ ਮਨਪ੍ਰੀਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਮੀਡੀਆਂ ਨਾਲ ਗੱਲ ਕਰਦਿਆਂ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਪੂਰੇ ਦੇਸ਼ ਨੂੰ ਆਪਣੇ ਬੱਚਿਆਂ ਤੇ ਮਾਨ ਹੈ ਜਿਨ੍ਹਾਂ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿਚ ਪਾਇਆ।

ਉਨ੍ਹਾਂ ਕਿਹਾ ਕਿ ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਓਲੰਪਿਕ ਲਈ ਕੁਆਲੀਫਾਈ ਕਰ ਗਈ ਹੈ ਜੋ ਕਿ ਪੂਰੇ ਪਰਿਵਾਰ ਦਾ ਸੁਪਨਾ ਸੀ ਕਿ ਮਨਪ੍ਰੀਤ ਅਗਲਾ ਓਲੰਪਿਕ ਖੇਡੇ। ਮਾਤਾ ਮਨਜੀਤ ਕੌਰ ਨੇ ਕਿਹਾ ਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮਨਪ੍ਰੀਤ ਲਈ ਬੇਹੱਦ ਦੁਆਵਾਂ ਦਿੱਤੀਆਂ ਗਈਆਂ ਸਨ ਕਿ ਉਹ ਅਤੇ ਪੂਰੀ ਟੀਮ ਪੂਰੀ ਤਨਦੇਹੀ ਨਾ ਖੇਡ ਕੇ ਇਸ ਮੈਚ ਨੂੰ ਆਪਣੀ ਝੋਲੀ ਵਿਚ ਪਾਵੇ। ਮਾਤਾ ਮਨਜੀਤ ਕੌਰ ਨੇ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਇਹ ਵੀ ਕਿਹਾ ਕਿ ਹੁਣ ਉਮੀਦ ਹੈ ਕਿ ਓਲੰਪਿਕ ਵਿੱਚ ਵੀ ਟੀਮ ਵਧੀਆ ਖੇਡ ਕੇ ਆਪਣੇ ਤਮਗੇ ਦਾ ਰੰਗ ਬਰੋਂਜ ਤੋਂ ਗੋਲਡ ਵਿਚ ਬਦਲੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ।

ਇਸ ਜਿੱਤ ਤੇ ਮਨਪ੍ਰੀਤ ਦੀ ਪਤਨੀ ਇਲੀ ਨੇ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਓਲੰਪਿਕ ਲਈ ਕੁਆਲੀਫਾਈ ਕਰਨ ਦੀਆ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨਾਲ ਮੈਚ ਤੋਂ ਪਹਿਲਾਂ ਗੱਲ ਹੋਈ ਸੀ ਤਾਂ ਇਹੀ ਕਿਹਾ ਸੀ ਕਿ ਰਿਜਲਟ ਚਾਹੇ ਜੋ ਵੀ ਆਏ ਪਰ ਤੁਸੀਂ ਪੂਰੀ ਤਨਦੇਹੀ ਅਤੇ ਜਾਨ ਲਗਾ ਕੇ ਇਸ ਮੈਚ ਨੂੰ ਖੇਡਣਾ। ਉਨ੍ਹਾਂ ਇਹ ਵੀ ਕਿਹਾ ਕਿ ਜੋ ਪਰਿਵਾਰ ਦਾ ਸੁਪਨਾ ਸੀ ਕਿ ਮਨਪ੍ਰੀਤ ਓਲੰਪਿਕ ਲਈ ਕੁਆਲੀਫਾਈ ਕਰੇ ਅਤੇ ਆਪਣਾ ਪੰਜਵਾਂ ਓਲੰਪਿਕ ਖੇਡੇ ਉਸ ਲਈ ਬੇਹਦ ਖੁਸ਼ੀ ਹੈ। 

Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ 'ਤੇ ਗੋਲੀਆਂ ਚੱਲੀਆਂ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਕੀਤਾ ਪਾਰਟੀ ਵਿਚੋਂ ਕੀਤਾ ਬਰਖ਼ਾਸਤ
Ad Position 24