ਮੁੱਦਕੀ, 21 ਅਪ੍ਰੈਲ (ਭੁਪਿੰਦਰ ਸਿੰਘ)-ਨਜ਼ਦੀਕੀ ਪਿੰਡ ਚੰਦੜ ਦੀ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੰਦੜ ਸਿੰਘ ਸਾਮਾਂ ਚੰਦੜ, ਨੇ ਦੱਸਿਆ ਕਿ ਇਸ ਮੌਕੇ ਸੰਗਤਾਂ ਨੂੰ ੂ ਸਤਿਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਗਿਆ | ਪ੍ਰਧਾਨ ਚਰਨਜੀਤ ਸਿੰਘ ਚੰਦੜ, ਨੇ ਅੱਗੇ ਦੱਸਿਆ ਕਿ ਸੰਗਤਾਂ ਨੂੰ ਦਿਨ ਵਿਚ ਚਾਰ ਵਾਰ ਸਿਮਰਨ ਕਰਵਾਇਆ ਜਾਂਦਾ ਹੈ | ਸਿਮਰਨ ਦਾ ਸਮਾ ਸਵੇਰੇ ਅੰਮਿ੍ਤ ਵੇਲੇ 5 ਤੋ 6 ਵਜੇ, ਦੁਪਹਿਰੇ 12 ਤੋ 1 ਵਜੇ, ਸ਼ਾਮ 4 ਤੋ 5 ਵਜੇ ਅਤੇ ਰਾਤ 4 9 ਤੋ 10 ਵਜੇ ਤੱਕ ਹੈ | ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਅਪੀਲ ਹੈ ਕਿ ਚੰਦੜ ਵਿਖੇ ਪਹੁੰਚ ਕੇ ਵੱਧ ਤੋਂ ਵੱਧ ਨਾਮ ਸਿਮਰਨ ਕਰਕੇ ਲਾਹਾ ਲੈਣ | ਇਸ ਮੌਕੇ ਸੁਸਾਇਟੀ ਵਲੋਂ ਆਯੁਰਵੈਦਿਕ ਕੈਪ ਲਗਾਇਆ ਗਿਆ ਅਤੇ ਮਰੀਜ਼ਾ ਨੂੰ ਮੁਫ਼ਤ ਦਵਾਇਆ ਦਿੱਤੀਆਂ ਗਈਆਂ | ਇਸ ਮੌਕੇ ਜਰਨੈਲ ਸਿੰਘ ਖ਼ਜ਼ਾਨਚੀ, ਰੁਪਿੰਦਰਪਾਲ ਸਿੰਘ ਸਕੱਤਰ, ਜਸਵੀਰ ਸਿੰਘ ਸਾਮਾਂ, ਸੁਰੈਣ ਸਿੰਘ, ਦਿਲਬਾਗ ਸਿੰਘ, ਗੁਰਬਚਨ ਸਿੰਘ | ਮੁਖ਼ਤਿਆਰ ਸਿੰਘ, ਗੁਰਜਿੰਦਰ ਸਿੰਘ, ਬਲਦੇਵ ਸਿੰਘ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ, ਕਾਲਾ ਲਾਂਗਰੀ, ਵਿਕੀ ਮੋਗਾ, ਦੀਪਕ ਮੋਗਾ, ਅਮਰ ਸਿੰਘ ਜਲੰਧਰ, ਟੀਟੂ ਕਾਲੜਾ, ਗੁਰਤੇਜ ਹਿੱਸਾ ਈਨਾਂ ਬਾਜਵਾ, ਕੇਵਲ ਸਿੰਘ ਗੰਗਾ ਨਗਰ, ਕੁਲਵੰਤ ਸਿੰਘ ਰਤਾ ਖੇੜਾ, ਅਜੈਬ ਸਿੰਘ ਤੇ ਸਜਣ ਸਿੰਘ ਸਾਬਕਾ ਸਰਪੰਚ ਵਿਸ਼ੇਸ਼ ਤੋਰ ਤੇ ਹਾਜ਼ਰ ਰਹੇ | ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ | ਸਮਾਗਮ ਦੇ ਅੰਤ ਵਿਚ ਸੁਸਾਇਟੀ ਪ੍ਰਧਾਨ ਚਰਨਜੀਤ ਸਿੰਘ ਸਾਮਾਂ ਨੇ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਮਿਡਲ ਸਕੂਲ ਤਕ ਤੇ ਬਚਿਆ ਨੂੰ ਮੁਫ਼ਤ ਟਿਊਸ਼ਨ ਪੜਾਈ ਜਾਂਦੀ ਹੈ |