03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪੋਸ਼ਣ ਵਿਸ਼ੇ 'ਤੇ ਲਗਾਇਆ ਗਿਆ ਵਿਸ਼ੇਸ਼ ਲੈਕਚਰ

Ad Position 21
No active advertisement
ਅਜੀਤ ਡੈਸਕ 24-04-2026
ਅਬੋਹਰ, 23 ਅਪ੍ਰੈਲ(ਵਿਵੇਕ ਹੂੜੀਆ)-ਸਥਾਨਕ 'ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼' ਵਿਖੇ 'ਪੋਸ਼ਣ ਇਕ ਮਜ਼ਬੂਤ ਅਤੇ ਸਿਹਤਮੰਦ ਭਵਿੱਖ ਦਾ ਨਿਰਮਾਣ' ਵਿਸ਼ੇ 'ਤੇ ਇਕ ਗਿਆਨ ਵਰਧਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਤੇ ਸਹੀ ਖ਼ੁਰਾਕ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਸੀ | ਇਸ ਵਿਸ਼ੇਸ਼ ਸੈਸ਼ਨ ਦੀ ਅਗਵਾਈ ਮੁੱਖ ਬੁਲਾਰੇ ਸ੍ਰੀਮਤੀ ਤਾਨੀਆ ਵਧਵਾ (ਕਲੀਨੀਕਲ ਡਾਇਟੀਸ਼ੀਅਨ) ਨੇ ਕੀਤੀ | ਪ੍ਰੋਗਰਾਮ ਦੌਰਾਨ ਸੰਸਥਾ ਦੀ ਮੈਨੇਜਮੈਂਟ ਤੋਂ ਡਾ.ਸ਼ਕੁੰਤਲਾ ਮਿੱਢਾ ਅਤੇ ਰਮਣੀਕ ਮਿੱਢਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਨੇ ਸਿੱਖਿਆ ਦੇ ਨਾਲ-ਨਾਲ ਸਰੀਰਕ ਅਤੇ ਮਾਨਸਿਕ ਸਿਹਤ ਦੇ ਤਾਲਮੇਲ 'ਤੇ ਜ਼ੋਰ ਦਿੱਤਾ | ਅਭਿਸ਼ੇਕ ਕਾਲਜ ਦੀ ਪਿ੍ੰਸੀਪਲ ਡਾ.ਰਾਜਵੀਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਨੌਜਵਾਨੀ ਵਿਚ ਸਿਹਤ ਵੱਲ ਦਿੱਤਾ ਗਿਆ ਧਿਆਨ ਹੀ ਭਵਿੱਖ ਦੀ ਅਸਲ ਪੂੰਜੀ ਹੈ | ਮਾਹਿਰ ਡਾਇਟੀਸ਼ੀਅਨ ਸ੍ਰੀਮਤੀ ਤਾਨੀਆ ਨੇ ਰੋਜ਼ਾਨਾ ਦੀ ਖ਼ੁਰਾਕ ਵਿਚ ਵਿਟਾਮਿਨ, ਮਿਨਰਲਸ ਅਤੇ ਸੰਤੁਲਿਤ ਭੋਜਨ ਦੀ ਭੂਮਿਕਾ ਬਾਰੇ ਵਿਸਤਾਰ ਵਿਚ ਚਰਚਾ ਕੀਤੀ | ਉਨ੍ਹਾਂ ਨੇ ਜਕ ਫੂਡ ਦੇ ਮਾਰੂ ਪ੍ਰਭਾਵਾਂ ਅਤੇ ਘਰ ਦੇ ਬਣੇ ਪੌਸ਼ਟਿਕ ਭੋਜਨ ਦੇ ਫ਼ਾਇਦਿਆਂ ਬਾਰੇ ਬਾਰੀਕੀ ਨਾਲ ਸਮਝਾਇਆ | ਇਸ ਸੈਸ਼ਨ ਵਿਚ ਅਭਿਸ਼ੇਕ ਡਿਗਰੀ ਕਾਲਜ ਅਤੇ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਨੇ ਸਵਾਲ-ਜਵਾਬ ਸੈਸ਼ਨ ਰਾਹੀਂ ਆਪਣੀਆਂ ਸ਼ੰਕਾਵਾਂ ਦਾ ਹੱਲ ਵੀ ਕੀਤਾ | ਅੰਤ ਵਿਚ ਸਾਰਿਆਂ ਨੇ ਤੰਦਰੁਸਤ ਭਾਰਤ ਦੇ ਨਿਰਮਾਣ ਲਈ ਸਹੀ ਪੋਸ਼ਣ ਅਪਣਾਉਣ ਦਾ ਪ੍ਰਣ ਲਿਆ |
Ad Position 22
No active advertisement
ਪਿਛਲੀ ਖ਼ਬਰ ਸ਼੍ਰੀ ਰੌਸ਼ਨ ਲਾਲ ਜੈਨ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਨਾਇਆ ਧਰਤੀ ਦਿਵਸ ਅਗਲੀ ਖ਼ਬਰ ਦਿੱਲੀ ਪਬਲਿਕ ਇੰਟਰਨੈਸ਼ਨਲ ਸਕੂਲ ਫ਼ਾਜ਼ਿਲਕਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਵਿਦਿਆਰਥੀਆਂ ਨੇ ਰਚਨਾਤਮਿਕ ਗਤੀਵਿਧੀਆਂ...
Ad Position 24