11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਜੋਗਿੰਦਰ ਪਾਲ ਭਾਟਾ ਬਣੇ ਜ਼ਿਲ੍ਹਾ ਕਾਂਗਰਸ ਕਮੇਟੀ 'ਚ ਵਾਈਸ ਪ੍ਰਧਾਨ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਗੁਰੂਹਰਸਹਾਏ, 24 ਅਪ੍ਰੈਲ (ਹਰਚਰਨ ਸਿੰਘ ਸੰਧੂ)-ਪੰਜਾਬ ਕਾਂਗਰਸ ਕਮੇਟੀ ਵਲੋਂ ਸੰਗਠਨ ਨੂੰ ਮਜ਼ਬੂਤ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ 'ਚ ਵਿਸਥਾਰ ਕੀਤਾ ਗਿਆ ਹੈ | ਜਿਸ 'ਚ ਪਿੰਡ ਭਾਟਾ ਦੇ ਨੌਜਵਾਨ ਜੋਗਿੰਦਰ ਪਾਲ ਭਾਟਾ ਨੂੰ ਜ਼ਿਲ੍ਹਾ ਫ਼ਿਰੋਜਪੁਰ ਕਾਂਗਰਸ ਕਮੇਟੀ 'ਚ ਬਤੌਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜਿਸ ਦਾ ਲੋਕਾਂ ਅਤੇ ਸਾਥੀਆਂ ਨੇ ਸਵਾਗਤ ਕਰਦਿਆਂ ਜੋਗਿੰਦਰ ਪਾਲ ਨੂੰ ਵਧਾਈ ਦਿੱਤੀ | ਜੋਗਿੰਦਰ ਪਾਲ ਭਾਟਾ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨੇੜਲੇ ਸਾਥੀ ਹਨ ਅਤੇ ਉਨ੍ਹਾਂ ਵਲੋਂ ਕਾਂਗਰਸ ਦੇ ਪ੍ਰਤੀ ਗਤੀਵਿਧੀਆਂ ਵਿਚ ਮੋਹਰੀ ਰੋਲ ਨਿਭਾਉਣ ਅਤੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਪਾਰਟੀ ਨੇ ਇਹ ਅਹੁਦਾ ਦੇ ਕੇ ਮਾਣ ਦਿੱਤਾ ਹੈ | ਪਾਰਟੀ ਦੇ ਨਵ ਨਿਯੁਕਤ ਵਾਈਸ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਭਾਟਾ ਨੇ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਆਪਣੇ ਬਣਦੇ ਫ਼ਰਜ਼ਾਂ ਤਹਿਤ ਨਿਭਾ ਕੇ ਪਾਰਟੀ ਦੀ ਮਜ਼ਬੂਤੀ ਲਈ ਲੋਕਾਂ ਨੂੰ ਜੋੜਨਗੇ |
Ad Position 22
No active advertisement
ਪਿਛਲੀ ਖ਼ਬਰ ਕੁਲਵਿੰਦਰ ਸਿੰਘ ਸਰਪੰਚ ਬਣੇ ਜ਼ਿਲ੍ਹਾ ਕਾਂਗਰਸ ਕਮੇਟੀ 'ਚ ਵਾਈਸ ਪ੍ਰਧਾਨ ਅਗਲੀ ਖ਼ਬਰ ਬਲਜੀਤ ਕੌਰ ਬੰਗੜ ਮੁੜ ਸੀਨੀਅਰ ਵਾਇਸ ਪ੍ਰਧਾਨ ਨਿਯੁਕਤ
Ad Position 24