23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਕਣਕ ਦੇ ਝਾੜ ਤੋਂ ਬਾਅਦ ਤੂੜੀ 'ਤੇ ਵੀ ਮੌਸਮ ਦੀ ਮਾਰ ਪਸ਼ੂ ਪਾਲਕਾਂ ਲਈ ਚਾਰੇ ਦਾ ਸੰਕਟ ਵਧਿਆ

Ad Position 21
No active advertisement
ਅਜੀਤ ਡੈਸਕ 27-04-2026
ਮੰਡੀ ਲਾਧੂਕਾ, 26 ਅਪ੍ਰੈਲ (ਰਾਕੇਸ਼ ਛਾਬੜਾ)-ਇਸ ਸਰਹੱਦੀ ਖੇਤਰ ਵਿਚ ਕਣਕ ਦੀ ਵਾਢੀ ਦਾ ਕੰਮ ਅੰਤਿਮ ਦੌਰ ਵਿਚ ਹੈ | ਇਸ ਸਮੇਂ ਤੂੜੀ ਦਾ ਸੀਜ਼ਨ ਜੋਰਾਂ ਤੇ ਚੱਲ ਰਿਹਾ ਹੈ | ਬੇਮੌਸਮੀ ਮੀਂਹ ਨੇ ਕਣਕ ਦੇ ਝਾੜ ਦੇ ਨਾਲ ਨਾਲ ਤੂੜੀ ਦੇ ਉਤਪਾਦਨ 'ਤੇ ਵੀ ਬੁਰਾ ਅਸਰ ਪਾਇਆ ਹੈ | ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਏਕੜ ਤੂੜੀ ਦਾ ਉਤਪਾਦਨ ਅੱਧਾ ਰਹਿ ਗਿਆ ਹੈ | ਜਿਸ ਕਾਰਨ ਤੂੜੀ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ | ਪਿੰਡ ਲਾਧੂਕਾ ਦੇ ਤੂੜੀ ਦੀ ਮਸ਼ੀਨ ਦੇ ਮਾਲਕ ਸੁਰਿੰਦਰ ਕੁਮਾਰ ਜੱਜ ਨੇ ਕਿਹਾ ਹੈ ਪਹਿਲਾਂ ਇਕ ਏਕੜ ਜ਼ਮੀਨ ਵਿਚੋਂ 2 ਤੋਂ ਢਾਈ ਟਰਾਲੀਆਂ ਤੂੜੀ ਬਣ ਜਾਂਦੀ ਸੀ ਪਰ ਇਸ ਵਾਰ ਬੇਮੌਸਮੀ ਮੀਂਹ ਦੇ ਕਾਰਨ ਕਣਕ ਦਾ ਨਾੜ ਕਮਜ਼ੋਰ ਹੋ ਗਿਆ ਹੈ, ਜਿਸ ਕਾਰਨ ਇਕ ਕਿਲ੍ਹੇ ਵਿਚੋਂ ਮੁਸ਼ਕਿਲ ਦੇ ਨਾਲ ਇਕ ਟਰਾਲੀ ਤੂੜੀ ਦੀ ਬਣ ਰਹੀ ਹੈ | ਇਸ ਵਾਰ ਹੋਏ ਬੇਮੌਸਮੇ ਮੀਂਹ ਦੇ ਕਾਰਨ ਤੂੜੀ ਦੇ ਉਤਪਾਦਨ ਦੇ ਨਾਲ ਨਾਲ ਤੂੜੀ ਗੁਣਵੱਤਾ ਵਿਚ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ | ਪਿੰਡ ਲਾਧੂਕਾ ਦੇ ਕਿਸਾਨ ਨੰਬਰਦਾਰ ਪਰਮਾ ਨੰਦ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੁਦਰਤੀ ਆਫ਼ਤਾਂ ਦੇ ਕਾਰਨ ਫ਼ਸਲਾਂ ਦੇ ਹੁੰਦੇ ਨੁਕਸਾਨ ਦੀ ਭਰਪਾਈ ਲਈ ਫ਼ਸਲੀ ਬੀਮਾ ਯੋਜਨਾ ਤੁਰੰਤ ਲਾਗੂ ਕਰੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨਾਲ ਗੱਦਾਰੀ ਕਰਨ ਵਾਲੇ ਲੋਕਾਂ ਨੂੰ ਪੰਜਾਬੀ ਕਦੇ ਵੀ ਮੁਆਫ਼ ਨਹੀਂ ਕਰਨਗੇ-ਜੋਬਨ ਰੰਧਾਵਾ ਅਗਲੀ ਖ਼ਬਰ ਖੇਤੀਬਾੜੀ ਦਫ਼ਤਰ ਗੁਰੂਹਰਸਹਾਏ ਵਿਖੇ ਨਹੀਂ ਰੁਕ ਰਿਹਾ ਸਰਕਾਰੀ ਸੰਦਾਂ ਨੂੰ ਖ਼ੁਰਦ ਬੁਰਦ ਕਰਨ ਦਾ ਸਿਲਸਿਲਾ ਲੰਮੇ ਸਮੇਂ...
Ad Position 24