23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਖੇਤੀਬਾੜੀ ਦਫ਼ਤਰ ਗੁਰੂਹਰਸਹਾਏ ਵਿਖੇ ਨਹੀਂ ਰੁਕ ਰਿਹਾ ਸਰਕਾਰੀ ਸੰਦਾਂ ਨੂੰ ਖ਼ੁਰਦ ਬੁਰਦ ਕਰਨ ਦਾ ਸਿਲਸਿਲਾ ਲੰਮੇ ਸਮੇਂ ਤੋਂ 2 ਮਸ਼ੀਨਾਂ ਗ਼ਾਇਬ, ਨਹੀਂ ਲੱਗ ਰਿਹਾ ਕੋਈ ਅਤਾ ਪਤਾ

Ad Position 21
No active advertisement
ਸਰਕਾਰੀ ਮਸ਼ੀਨਾਂ ਦੀ ਭਾਲ 'ਚ ਗੱਲਬਾਤ ਦੌਰਾਨ ਸਰਕਲ ਕੋਹਰ ਸਿੰਘ ਵਾਲਾ ਦੇ ਖੇਤੀਬਾੜੀ ਅਧਿਕਾਰੀ | ਤਸਵੀਰ-ਹਰਚਰਨ ਸਿੰਘ ਸੰਧੂ <br/> 27-04-2026
ਗੁਰੂਹਰਸਹਾਏ, 26 ਅਪ੍ਰੈਲ (ਹਰਚਰਨ ਸਿੰਘ ਸੰਧੂ)-ਕਿਸਾਨਾਂ ਦੀ ਸਹੂਲਤ ਵਾਸਤੇ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਰਾਹੀਂ ਦਿੱਤੀਆਂ ਗਈਆਂ ਖੇਤੀ ਮਸ਼ੀਨਾਂ ਦੀ ਸਹੀ ਵਰਤੋਂ ਦੀ ਥਾਂ ਦੁਰਵਰਤੋਂ ਕਰਨ ਦੇ ਮਾਮਲੇ ਜਿਥੇ ਪਹਿਲਾਂ ਹੀ ਸਾਹਮਣੇ ਆਏ ਸਨ ਉਥੇ ਹੀ ਹੁਣ ਖੇਤੀਬਾੜੀ ਦਫਤਰ ਗੁਰੂਹਰਸਹਾਏ ਨਾਲ ਸਬੰਧਤ ਮਾਮਲਾ ਸਰਕਾਰੀ ਮਸ਼ੀਨਾਂ ਗ਼ਾਇਬ ਹੋਣ ਦਾ ਸਾਹਮਣੇ ਆਇਆ ਹੈ | ਜੋ ਕਿ ਉਸ ਵੇਲੇ ਦੇ ਸਬੰਧਿਤ ਅਫਸਰ ਸਮੇਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਗਲੇ ਦੀ ਹੱਡੀ ਬਣ ਸਕਦਾ ਹੈ | ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਲਈ ਜ਼ੀਰੋ ਡਰਿਲ ਅਤੇ ਝੋਨੇ ਦੀ ਸਿੱਧੀ ਬਿਜਾਈ ਵਾਲੀ ਡਰਿਲ ਖੇਤੀਬਾੜੀ ਬਲਾਕ ਗੁਰੂਹਰਸਹਾਏ ਨੂੰ ਦਿੱਤੀ ਗਈ ਸੀ, ਪ੍ਰੰਤੂ ਉਹ ਕਿਸੇ ਵੀ ਪਿੰਡ ਜਾਂ ਕਿਸਾਨ ਵਲੋਂ ਵਰਤੀ ਨਹੀਂ ਜਾ ਰਹੀ ਸੀ ਤਾਂ ਉਸ ਸਬੰਧੀ ਇਕ ਆਰ.ਟੀ.ਆਈ ਪਾ ਕੇ ਜਾਣਕਾਰੀ ਮੰਗੀ ਗਈ | ਜਿਸ ਦੇ ਜਵਾਬ ਵਜੋਂ ਖੇਤੀਬਾੜੀ ਵਿਕਾਸ ਅਫਸਰ ਲਖਵਿੰਦਰ ਸਿੰਘ ਅਤੇ ਖੇਤੀਬਾੜੀ ਉਪ ਨਿਰੀਖਕ ਜਰਮਨਜੀਤ ਸਿੰਘ ਇੰਚਾਰਜ ਸਰਕਲ ਕੋਹਰ ਸਿੰਘ ਵਾਲਾ ਨੇ ਆਪਣੇ ਦਸਤਖਤ ਹੇਠ ਆਰ.ਟੀ.ਆਈ ਦੇ ਜਵਾਬ ਵਜੋਂ ਮੰਨਿਆ ਕਿ ਡਰਿਲਾਂ ਪਿੰਡ ਕੋਹਰ ਸਿੰਘ ਵਾਲਾ ਦੇ ਕਿਸਾਨ ਸਾਹਿਬ ਸਿੰਘ ਦੇ ਘਰ ਪਈਆਂ ਹਨ | ਉਸ ਤੋਂ ਬਾਅਦ ਉਕਤ ਕਿਸਾਨ ਵਲੋਂ ਫਿਰ ਇਕ ਪੱਤਰ ਖੇਤੀਬਾੜੀ ਦਫਤਰ ਵਿਖੇ ਭੇਜਿਆ ਗਿਆ ਕਿ ਜੇਕਰ ਕਿਸੇ ਕਿਸਾਨ ਦੇ ਘਰੇ ਪਈਆਂ ਹਨ ਤਾਂ ਉਹ ਸਰਕਲ ਕੋਹਰ ਸਿੰਘ ਵਾਲਾ ਦੇ ਫੋਕਲ ਪੁਆਇੰਟ ਜਾਂ ਪਿੰਡ ਦੀ ਸਾਂਝੀ ਜਗ੍ਹਾ ਉੱਪਰ ਰਖਵਾਈਆਂ ਜਾਣ ਪ੍ਰੰਤੂ ਇਕ ਮਹੀਨਾ ਬੀਤਣ ਦੇ ਬਾਵਜੂਦ ਵੀ ਉਹ ਡਰਿਲਾਂ ਨਾ ਪਹੁੰਚਾਉਣ ਦੇ ਕਰਕੇ ਇਸ ਸਬੰਧੀ ਸ਼ਿਕਾਇਤ ਡੀ.ਐਸ ਪੀ ਗੁਰੂਹਰਸਹਾਏ ਨੂੰ ਦਿੱਤੀ ਗਈ | ਉਸ ਤੋਂ ਉਪਰੰਤ ਖੇਤੀਬਾੜੀ ਵਿਭਾਗ ਵਲੋਂ ਗਠਿਤ ਇਕ ਜਾਂਚ ਕਮੇਟੀ ਨੇ ਕਿਸਾਨ ਸਾਹਿਬ ਸਿੰਘ ਦੇ ਘਰ ਆ ਕੇ ਪੁੱਛ ਪੜਤਾਲ ਕੀਤੀ ਅਤੇ ਸਾਹਿਬ ਸਿੰਘ ਨਾਲ ਤਾਲਮੇਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸ ਕੋਲ ਡਰਿਲਾਂ ਨਹੀਂ ਹਨ | ਜਿਸ ਦੀ ਪੁਸ਼ਟੀ ਪਿੰਡ ਕੋਹਰ ਸਿੰਘ ਵਾਲਾ ਦੀ ਗਰਾਮ ਪੰਚਾਇਤ ਵਲੋਂ ਵੀ ਕੀਤੀ ਗਈ ਹੈ ਅਤੇ ਖੇਤੀਬਾੜੀ ਵਿਭਾਗ ਦੇ ਆਏ ਅਧਿਕਾਰੀਆਂ ਨੂੰ ਕਿਸਾਨ ਸਾਹਿਬ ਸਿੰਘ ਨੇ ਲਿਖਤੀ ਬਿਆਨ ਦਿੱਤਾ ਕਿ ਇਹ ਡਰਿਲਾਂ ਉਸ ਵੇਲੇ ਦੇ ਬਲਾਕ ਖੇਤੀਬਾੜੀ ਅਫ਼ਸਰ ਦੇ ਕਹਿਣ ਅਨੁਸਾਰ ਮੇਰੇ ਕੋਲੋਂ ਕਿਸੇ ਪਿੰਡ ਦਾ ਵਿਅਕਤੀ ਇਹ ਡਰਿਲਾ ਲਿਜਾ ਚੁੱਕਿਆ ਹੈ ਅਤੇ ਉਸ ਕੋਲ ਉਹਨਾਂ ਡਰਿਲਾ ਨੂੰ ਲਿਜਾਉਣ ਵੇਲੇ ਦੀ ਕਿਸਾਨ ਦੀ ਫੋਟੋ ਵੀ ਮੌਜੂਦ ਹੈ | ਜਿਸ ਸਮੇਂ ਉਹ ਇਹ ਡਰਿਲਾਂ ਸਾਹਿਬ ਸਿੰਘ ਦੇ ਘਰੋਂ ਆਪਣੇ ਟਰੈਕਟਰ ਮਗਰ ਪਾ ਕੇ ਲੱਗਿਆ ਸੀ | ਸਾਹਿਬ ਸਿੰਘ ਨੇ ਦੱਸਿਆ ਕਿ ਇਹ ਡਰਿਲਾ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਨੇ ਹੀ ਉਸ ਦੇ ਘਰ ਰਖਵਾਈਆਂ ਸਨ ਅਤੇ ਉਹਨਾਂ ਨੇ ਹੀ ਟੈਲੀਫ਼ੋਨ ਕਰਕੇ ਆਪਣਾ ਰਿਸ਼ਤੇਦਾਰ ਭੇਜ ਕੇ ਵਾਪਸ ਲੈ ਲਈਆਂ ਸਨ ਅਤੇ ਸਰਕਾਰੀ ਰਿਕਾਰਡ ਵਿਚ ਮੇਰਾ ਨਾਮ ਮੌਜੂਦ ਨਹੀਂ ਹੈ | ਇਸ ਬਿਆਨ ਤੋਂ ਬਾਅਦ ਜਦੋਂ ਸਰਕਲ ਇੰਚਾਰਜ ਜਰਮਨਜੀਤ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਕੋਲ ਇਸ ਗੱਲ ਦਾ ਕੋਈ ਠੋਸ ਜਵਾਬ ਨਹੀਂ ਸੀ ਅਤੇ ਉਹ ਵਾਰ-ਵਾਰ ਟਾਲ ਮਟੋਲ ਕਰ ਰਹੇ ਸਨ | ਮੌਕੇ 'ਤੇ ਪਹੁੰਚੀ ਖੇਤੀਬਾੜੀ ਟੀਮ ਵਲੋਂ ਖੇਤੀਬਾੜੀ ਅਫਸਰ ਅਮਿਤ ਪਹੁੰਚ ਨਾਲ ਵੀ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਵਲੋਂ ਵੀ ਨਾ ਹੀ ਆਪਣੇ ਮੁਲਾਜ਼ਮਾਂ ਦਾ ਅਤੇ ਨਾ ਹੀ ਕਿਸਾਨ ਸਾਹਿਬ ਸਿੰਘ ਦਾ ਫੋਨ ਚੁੱਕਣਾ ਮੁਨਾਸਬ ਸਮਝਿਆ | ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਡਰਿਲਾ ਹੁਣ ਮੌਜੂਦਾ ਹਾਲਾਤਾਂ ਵਿਚ ਕਿੱਥੇ ਪਈਆਂ ਹਨ, ਜਾਂ ਫਿਰ ਇਹ ਗ਼ਾਇਬ ਹਨ | ਕੀ ਇਹ ਡਰਿਲਾਂ ਖੇਤੀਬਾੜੀ ਅਧਿਕਾਰੀ ਕਰਮਚਾਰੀ ਮਿਲ ਕੇ ਗ਼ਬਨ ਤਾਂ ਨਹੀਂ ਕਰ ਚੁੱਕੇ | ਇਹਨਾਂ ਮਸ਼ੀਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਤੇ ਅੱਖਾਂ ਮੀਚੀ ਬੈਠਾ ਵਿਭਾਗ ਸਾਲਾਂ ਬਾਅਦ ਇਹਨਾਂ ਮਸ਼ੀਨਾਂ ਦੀ ਭਾਲ ਕਰਨ 'ਚ ਰੁੱਝਿਆ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਝਾੜ ਤੋਂ ਬਾਅਦ ਤੂੜੀ 'ਤੇ ਵੀ ਮੌਸਮ ਦੀ ਮਾਰ ਪਸ਼ੂ ਪਾਲਕਾਂ ਲਈ ਚਾਰੇ ਦਾ ਸੰਕਟ ਵਧਿਆ ਅਗਲੀ ਖ਼ਬਰ ਤਲਵੰਡੀ ਭਾਈ ਵਿਖੇ ਉੱਨਤ ਸਮਰੱਥਾ ਨਿਰਮਾਣ ਪ੍ਰੋਗਰਾਮ ਤਹਿਤ ਖੇਤੀ ਸੰਦ ਸਨਅਤਕਾਰਾਂ ਦੀ ਵਰਕਸ਼ਾਪ
Ad Position 24