23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਤਲਵੰਡੀ ਭਾਈ ਵਿਖੇ ਉੱਨਤ ਸਮਰੱਥਾ ਨਿਰਮਾਣ ਪ੍ਰੋਗਰਾਮ ਤਹਿਤ ਖੇਤੀ ਸੰਦ ਸਨਅਤਕਾਰਾਂ ਦੀ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 27-04-2026
ਤਲਵੰਡੀ ਭਾਈ, 26 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਉਦਯੋਗ ਵਿਭਾਗ ਵਲੋਂ ਤਲਵੰਡੀ ਭਾਈ ਦੀ ਖੇਤੀਬਾੜੀ ਸੰਦ ਸਨਅਤ ਨੂੰ ਆਧੁਨਿਕ ਲੀਹਾਂ 'ਤੇ ਤੋਰਨ ਅਤੇ ਪੰਜਾਬ ਸਰਕਾਰ ਦੀ ਨਵੀਂ ਉਦਯੋਗ ਨੀਤੀ ਤੋਂ ਜਾਣੂ ਕਰਵਾਉਣ ਲਈ ਇੱਥੇ ਪੰਜਾਬ ਐਗਰੀਕਲਚਰ ਇੰਪਲੀਮੈਂਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਬੰਧਾਂ ਹੇਠ ਰੈਮ ਸਕੀਮ ਅਤੇ ਪੰਜਾਬ ਸਰਕਾਰ ਦੇ ਉੱਨਤ ਸਮਰੱਥਾ ਨਿਰਮਾਣ ਪ੍ਰੋਗਰਾਮ ਤਹਿਤ ਸਨਅਤਕਾਰਾਂ ਦੀ ਵਰਕਸ਼ਾਪ ਲਗਾਈ ਗਈ | ਜਿਸ ਵਿਚ ਡਾ. ਸੰਜੀਵ ਚੱਢਾ ਪੋ੍ਰਫ਼ੈਸਰ ਅਤੇ ਮੁਖੀ ਐਮ.ਡੀ.ਸੀ. ਮਗਸੀਪ, ਦੀਪ ਸਿੰਘ ਗਿੱਲ ਜਨਰਲ ਮੈਨੇਜਰ ਡੀ.ਆਈ.ਸੀ. ਫਿਰੋਜ਼ਪੁਰ, ਆਰ.ਸੀ.ਦਾਹਰਾ ਰਿਟਾ.ਵਧੀਕ ਡਾਇਰੈਕਟਰ ਉਦਯੋਗ ਵਿਭਾਗ ਹਰਿਆਣਾ, ਦਿਲਪ੍ਰੀਤ ਸਿੰਘ ਪਿ੍ੰਸੀਪਲ ਮਰਾਡੋ ਲੁਧਿਆਣਾ, ਹਿਮਾਂਸ਼ੂ ਗੋਇਲ ਸੀ.ਏ, ਸੁਖਰਾਜ ਸਿੰਘ ਵਿਰਕ ਐੱਫ.ਐਮ.ਜ਼ਿਲ੍ਹਾ ਉਦਯੋਗ ਕੇਂਦਰ ਫਿਰੋਜ਼ਪੁਰ ਆਦਿ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ 'ਤੇ ਸਨਅਤਕਾਰਾਂ ਨੂੰ ਪੰਜਾਬ ਸਰਕਾਰ ਦੀ ਨਵੀਂ ਉਦਯੋਗ ਨੀਤੀ ਸਬੰਧੀ ਜਾਣਕਾਰੀ ਦਿੱਤੀ ਗਈ | ਵੱਖ-ਵੱਖ ਬੁਲਾਰਿਆਂ ਨੇ ਸਨਅਤਕਾਰਾਂ ਨੂੰ ਨਵੀਆਂ ਤਕਨੀਕਾਂ, ਸਰਕਾਰੀ ਪਾਲਿਸੀਆਂ ਤੋਂ ਜਾਣੂੰ ਕਰਵਾਉਂਦਿਆਂ ਅਜੋਕੇ ਮੁਕਾਬਲੇ ਦੇ ਯੁੱਗ ਦੌਰਾਨ ਉਤਪਾਦਾਂ ਦੀ ਗੁਣਵੱਤਾ ਬਣਾਈ ਰੱਖਣ ਦੇ ਗੁਰ ਦੱਸੇ | ਜਦਕਿ ਆਰ.ਸੀ. ਦਾਹਰਾ ਰਿਟਾ: ਵਧੀਕ ਡਾਇਰੈਕਟਰ ਉਦਯੋਗ ਵਿਭਾਗ ਹਰਿਆਣਾ ਨੇ ਸਨਅਤੀ ਕਲੱਸਟਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਸਮੇਂ ਹਰਦੀਪ ਸਿੰਘ ਹੈਪੀ ਘੜਿਆਲ ਨੇ ਵੀ ਵਿਚਾਰ ਰੱਖੇ | ਜਦਕਿ ਪੰਜਾਬ ਐਗਰੀਕਲਚਰ ਇੰਪਲੀਮੈਂਟਸ ਮੈਨੂਫੈਕਚਰਲਰਜ਼ ਐਸੋਸੀਏਸ਼ਨ ਤਲਵੰਡੀ ਭਾਈ ਦੇ ਪ੍ਰਧਾਨ ਮੱਖਣ ਸਿੰਘ ਝਿਉਂਟ ਅਤੇ ਉਪ ਪ੍ਰਧਾਨ ਲਖਵੀਰ ਸਿੰਘ (ਪੰਜਾਬ ਵਾਲੇ) ਨੇ ਪੁੱਜੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ 'ਤੇ ਗੁਰਦੀਪ ਕੌਰ ਸਲਾਹਕਾਰ ਰੈਂਪ, ਸੁਖਮਨ ਸਿੰਘ ਬਰਾੜ, ਮੇਜਰ ਸਿੰਘ ਸੈਂਭੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਨਅਤਕਾਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਦਫ਼ਤਰ ਗੁਰੂਹਰਸਹਾਏ ਵਿਖੇ ਨਹੀਂ ਰੁਕ ਰਿਹਾ ਸਰਕਾਰੀ ਸੰਦਾਂ ਨੂੰ ਖ਼ੁਰਦ ਬੁਰਦ ਕਰਨ ਦਾ ਸਿਲਸਿਲਾ ਲੰਮੇ ਸਮੇਂ... ਅਗਲੀ ਖ਼ਬਰ ਬਲਾਕ ਸੀਤੋ ਗੰੁਨੋ੍ਹ ਵਿਖੇ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਏ
Ad Position 24