ਮੰਡੀ ਘੁਬਾਇਆ, 28 ਅਪ੍ਰੈਲ (ਅਮਨ ਬਵੇਜਾ)-ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ 'ਤੇ ਮੰਡੀ ਘੁਬਾਇਆ ਨੇੜੇ ਇਕ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਘੁਬਾਇਆ ਅਤੇ ਭੰਬਾ ਵੱਟੂ ਵਿਚਕਾਰ ਬੀਤੀ ਰਾਤ ਤੇਜ਼ ਹਨੇਰੀ ਕਾਰਨ ਇਕ ਦਰਖ਼ਤ ਡਿੱਗਿਆ ਹੋਇਆ ਸੀ | ਜਿੱਥੇ ਬੱਸ ਬੇਕਾਬੂ ਹੋ ਕੇ ਸੜਕ ਦੇ ਨਾਲ ਲੱਗਦੇ ਦਰਖ਼ਤ ਨਾਲ ਟਕਰਾ ਕੇ ਪਲਟ ਗਈ | ਇਹ ਬੱਸ ਡੇਰਾ ਬਿਆਸ ਤੋਂ ਸ਼ਰਧਾਲੂਆਂ ਨੂੰ ਲੈ ਕੇ ਆ ਰਹੀ ਸੀ | ਬੱਸ 'ਚ 40 ਯਾਤਰੀ ਸਵਾਰ ਸਨ | ਜਿੰਨਾ 'ਚੋਂ 6 ਜਣੇ ਜ਼ਖ਼ਮੀ ਹੋ ਗਏ, ਨੂੰ ਇਲਾਜ ਲਈ ਫ਼ਾਜ਼ਿਲਕਾ ਦੇ ਹਸਪਤਾਲ 'ਚ ਪਹੁੰਚਾਇਆ ਗਿਆ | ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਐੱਸ.ਐਮ.ਓ. ਫ਼ਾਜ਼ਿਲਕਾ ਡਾ.ਐਰਿਕ ਨੇ ਦੱਸਿਆ ਕਿ ਇੰਨਾ ਯਾਤਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਸਨ, ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਸੀ |