10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਕਿੰਨੂ ਚੋਰੀ ਕਰਨ ਦੇ ਦੋਸ਼ ਹੇਠ ਮੁਨੀਮ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 29-04-2026
ਅਬੋਹਰ, 28 ਅਪ੍ਰੈਲ (ਵਿਵੇਕ ਹੂੜੀਆ)-ਪਿੰਡ ਕੁਲਾਰ ਵਿਚ ਇਕ ਵਿਸ਼ਵਾਸਘਾਤ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਬਾਗ਼ ਦੇ ਮੁਨੀਮ ਨੇ ਹੀ ਆਪਣੇ ਮਾਲਕ ਦੇ ਕਿੰਨੂ ਚੋਰੀ ਕਰਕੇ ਵੇਚ ਦਿੱਤੇ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ | ਸ਼ਿਕਾਇਤਕਰਤਾ ਨੀਲਮ ਪਤਨੀ ਵਿਮਨ ਨਿਉਲ਼ ਵਾਸੀ ਪਿੰਡ ਕੁਲਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਨੇ ਆਪਣੇ ਖੇਤਾਂ ਵਿਚ ਕਿੰਨੂਆਂ ਦਾ ਬਾਗ਼ ਲਗਾਇਆ ਹੋਇਆ ਹੈ | ਬਾਗ਼ ਦੀ ਦੇਖਭਾਲ ਅਤੇ ਕੰਮ-ਕਾਜ ਸਾਂਭਣ ਲਈ ਪਿਛਲੇ ਕਰੀਬ ਦੋ ਸਾਲਾਂ ਤੋਂ ਕੁਲਦੀਪ ਕੁਮਾਰ ਉਰਫ਼ ਗੌਰਵ ਪੁੱਤਰ ਸਾਹਿਬ ਰਾਮ ਨੂੰ ਬਤੌਰ ਮੁਨੀਮ ਰੱਖਿਆ ਹੋਇਆ ਸੀ | ਨੀਲਮ ਅਨੁਸਾਰ ਕਰੀਬ ਇਕ ਮਹੀਨਾ ਪਹਿਲਾਂ ਕੋਈ ਨਾ-ਮਾਲੂਮ ਵਿਅਕਤੀ ਪਿਕਅਪ ਗੱਡੀ ਰਾਹੀਂ ਬਾਗ਼ ਵਿਚੋਂ ਕਰੀਬ 20 ਕੁਇੰਟਲ ਕਿੰਨੂ ਚੋਰੀ ਕਰਕੇ ਲੈ ਗਿਆ ਸੀ | ਪੀੜਤ ਅÏਰਤ ਆਪਣੇ ਪੱਧਰ 'ਤੇ ਇਸ ਚੋਰੀ ਦੀ ਭਾਲ ਕਰ ਰਹੀ ਸੀ | ਜਾਂਚ ਦੌਰਾਨ ਉਸ ਨੂੰ ਪਤਾ ਲੱਗਾ ਕਿ ਇਹ ਚੋਰੀ ਕਿਸੇ ਬਾਹਰਲੇ ਵਿਅਕਤੀ ਨੇ ਨਹੀਂ, ਸਗੋਂ ਉਸ ਦੇ ਆਪਣੇ ਮੁਨੀਮ ਕੁਲਦੀਪ ਕੁਮਾਰ ਨੇ ਹੀ ਅੰਜਾਮ ਦਿੱਤੀ ਸੀ | ਚੋਰੀ ਕੀਤੇ ਗਏ ਕਿੰਨੂਆਂ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ | ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਸਬ-ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਰਿਸ਼ੀ ਸਕੂਲ ਦੀ ਵਿਦਿਆਰਥਣ ਦਿ੍ਸ਼ਟੀ ਨੇ ਜੇ. ਈ. ਈ. ਪ੍ਰੀਖਿਆ 'ਚ ਮੱਲਾਂ ਮਾਰੀਆਂ ਅਗਲੀ ਖ਼ਬਰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਹੋਈ ਹਾਦਸਾਗ੍ਰਸਤ
Ad Position 24