ਅਬੋਹਰ, 28 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਸਥਾਨਕ ਬ੍ਰਹਮ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਦਿ੍ਸ਼ਟੀ ਨੇ ਜੇ. ਈ. ਈ. ਅਡਵਾਸ ਦੀ ਪ੍ਰੀਖਿਆ 'ਚ 96.58 ਫ਼ੀਸਦੀ ਅੰਕ ਪ੍ਰਾਪਤ ਕਰ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥਣ ਦਿ੍ਸ਼ਟੀ ਨੇ ਬਾਰ੍ਹਵੀਂ ਦੀ ਪ੍ਰੀਖਿਆ ਬ੍ਰਹਮ ਰਿਸ਼ੀ ਸਕੂਲ ਤੋਂ ਪ੍ਰਾਪਤ ਕੀਤੀ ਸੀ | ਸਕੂਲ ਕਮੇਟੀ ਦੇ ਪ੍ਰਬੰਧਕ ਬ੍ਰਹਮਸਰਤਾ ਅਤੇ ਪਿ੍ੰਸੀਪਲ ਸ੍ਰੇਆ ਭਾਰਤੀ ਨੇ ਇਸ ਪ੍ਰਾਪਤੀ 'ਤੇ ਹੋਣਹਾਰ ਵਿਦਿਆਰਥਣ ਦਿ੍ਸ਼ਟੀ ਨੂੰ ਵਧਾਈ ਦਿੱਤੀ ਹੈ | ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |