ਫ਼ਾਜ਼ਿਲਕਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸੇਵਾ ਭਾਰਤੀ ਫ਼ਾਜ਼ਿਲਕਾ ਇਕਾਈ ਦਾ ਪੁਨਰਗਠਨ ਪੰਜਾਬ ਪ੍ਰਾਂਤ ਸੰਗਠਨ ਮੰਤਰੀ ਸੰਜੀਵ ਦੀ ਪ੍ਰਧਾਨਗੀ ਹੇਠ ਹੋਈ ਇੱਕ ਵਿਸ਼ੇਸ਼ ਬੈਠਕ ਦੌਰਾਨ ਕੀਤਾ ਗਿਆ | ਇਸ ਮੌਕੇ ਸਰਵਸੰਮਤੀ ਨਾਲ ਰਵੀ ਅਰੋੜਾ ਨੂੰ ਸੰਸਥਾ ਦੀ ਫ਼ਾਜ਼ਿਲਕਾ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਅਮਿੱਤ ਉਬਵੇਜਾ ਨੂੰ ਇਕਾਈ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤੀ ਗਈ | ਬੈਠਕ ਦੌਰਾਨ ਅਮਿੱਤ ਉਬਵੇਜਾ ਨੇ ਪਿਛਲੇ ਤਿੰਨ ਸਾਲਾਂ ਦੇ ਕਾਰਜਕਾਲ ਦੀ ਰਿਪੋਰਟ ਪੇਸ਼ ਕੀਤੀ ਅਤੇ ਸਮਾਜ ਸੇਵੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਇਸ ਉਪਰੰਤ ਫ਼ਿਰੋਜ਼ਪੁਰ ਵਿਭਾਗ ਪਾਲਕ ਰਮਾ ਭਾਰਤੀ ਨੇ ਪ੍ਰਧਾਨਗੀ ਦੇ ਅਹੁਦੇ ਲਈ ਰਵੀ ਅਰੋੜਾ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਨੂੰ ਹਾਜ਼ਰ ਸਮੂਹ ਮੈਂਬਰਾਂ ਨੇ ਪ੍ਰਵਾਨਗੀ ਦਿੱਤੀ | ਇਸ ਮੌਕੇ ਪੰਜਾਬ ਸੇਵਾ ਭਾਰਤੀ ਦੇ ਸਹਿ-ਸਕੱਤਰ ਧਰੁਵ, ਵਿਭਾਗ ਮੰਤਰੀ ਰਾਜੇਂਦਰ, ਪ੍ਰਦੀਪ ਗੋਇਲ ਅਤੇ ਨੀਰਜ ਸਚਦੇਵਾ ਸਮੇਤ ਗਿਰਧਾਰੀ ਲਾਲ, ਜਗਦੀਸ਼ ਕਟਾਰੀਆ, ਪੰਕਜ ਗਰਗ, ਡਾ.ਰਿਤਨੇਸ਼, ਆਸ਼ੀਸ਼ ਖੁੰਗਰ ਅਤੇ ਹੋਰ ਮੈਂਬਰ ਹਾਜ਼ਰ ਸਨ | ਨਵ-ਨਿਯੁਕਤ ਪ੍ਰਧਾਨ ਰਵੀ ਅਰੋੜਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸੰਸਥਾ ਦੇ ਸਮਾਜ ਸੇਵੀ ਕਾਰਜਾਂ ਨੂੰ ਨਵੀਂ ਗਤੀ ਪ੍ਰਦਾਨ ਕਰਨਗੇ | ਬੈਠਕ ਦਾ ਸਮਾਪਨ ਸ਼ਾਂਤੀ ਪਾਠ ਨਾਲ ਹੋਇਆ |