10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਾਬਾ ਖ਼ੁਸ਼ਦਿਲ ਸਪੋਰਟਸ ਕਲੱਬ ਜੰਡਵਾਲਾ ਭੀਮੇਸ਼ਾਹ ਵਲੋਂ ਕਰਵਾਇਆ ਗਿਆ ਇਕ ਦਿਨਾ ਕਿ੍ਕਟ ਟੂਰਨਾਮੈਂਟ

Ad Position 21
No active advertisement
ਅਜੀਤ ਡੈਸਕ 29-04-2026
ਮੰਡੀ ਰੋੜਾਂਵਾਲੀ, 28 ਅਪ੍ਰੈਲ (ਮਨਜੀਤ ਸਿੰਘ ਬਰਾੜ)-ਬਾਬਾ ਖ਼ੁਸ਼ਦਿਲ ਸਪੋਰਟਸ ਕਲੱਬ ਜੰਡਵਾਲਾ ਭੀਮੇਸ਼ਾਹ ਵਲੋਂ ਇਕ ਦਿਨਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਜਗਾ ਤੋਂ ਪੁੱਜੀਆਂ 18 ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ਵਿਚ 17 ਹਜ਼ਾਰ ਰੁਪਏ ਦਾ ਪਹਿਲਾਂ ਇਨਾਮ ਜੋੜਕੀ ਅੰਧੇਵਾਲੀ ਵਲੋਂ ਪ੍ਰਾਪਤ ਕੀਤਾ ਗਿਆ | 11 ਹਜ਼ਾਰ ਰੁਪਏ ਦਾ ਦੂਸਰਾ ਇਨਾਮ ਤਰਖਾਣ ਵਾਲਾ ਵਲੋਂ ਪ੍ਰਾਪਤ ਕੀਤਾ ਗਿਆ, ਜਦੋਂ ਕਿ 21-21 ਹਜ਼ਾਰ ਰੁਪਏ ਦਾ ਤੀਸਰਾ ਅਤੇ ਚੌਥਾ ਇਨਾਮ ਘਟਿਆਂ ਵਾਲੀ ਅਤੇ ਉਦੇਕਰਨ ਵਲੋਂ ਪ੍ਰਾਪਤ ਕੀਤਾ ਗਿਆ | ਇਸ ਟੂਰਨਾਮੈਂਟ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਅਤੇ ਕਰਨ ਕੰਬੋਜ ਹਰੀਪੁਰਾ ਵਲੋਂ ਬਾਬਾ ਖ਼ੁਸ਼ਦਿਲ ਸਪੋਰਟਸ ਕਲੱਬ ਜੰਡਵਾਲਾ ਭੀਮੇਸ਼ਾਹ ਨੂੰ 21 ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ ਗਏ, ਜਦੋਂ ਕਿ ਪਿੰਡ ਦੇ ਨੌਜਵਾਨ ਮਹਿਕ ਸੰਧੂ ਕੈਨੇਡਾ ਵਲੋਂ 15 ਹਜ਼ਾਰ ਰੁਪਏ ਦਿੱਤੇ ਗਏ | ਇਸ ਟੂਰਨਾਮੈਂਟ ਨੂੰ ਕਰਵਾਉਣ ਵਿਚ ਸਾਬਕਾ ਚੇਅਰਮੈਨ ਓਮ ਪ੍ਰਕਾਸ਼ ਕੰਬੋਜ ਹਰੀਪੁਰਾ, ਸਰਪੰਚ ਮਹਿੰਦਰਪਾਲ ਕੰਬੋਜ, ਸਾਬਕਾ ਬਲਾਕ ਸੰਮਤੀ ਮੈਂਬਰ ਜਗਜੀਤ ਸਿੰਘ ਬਿੱਟੂ ਸੰਧੂ, ਰਾਜਨ ਖੇੜਾ, ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ, ਰਾਜ ਕੁਮਾਰ ਪੰਚ, ਸੁਖਵਿੰਦਰ ਸਿੰਘ ਆਦਿ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਮਰਦਮਸ਼ੁਮਾਰੀ ਲਈ ਤਿਆਰੀਆਂ ਦੀ ਸਮੀਖਿਆ ਅਗਲੀ ਖ਼ਬਰ ਰਵੀ ਅਰੋੜਾ ਬਣੇ ਸੇਵਾ ਭਾਰਤੀ ਫ਼ਾਜ਼ਿਲਕਾ ਦੇ ਨਵੇਂ ਪ੍ਰਧਾਨ
Ad Position 24