ਅਬੋਹਰ, 1 ਮਈ (ਵਿਵੇਕ ਹੂੜੀਆ)-ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ-1 ਅਬੋਹਰ ਦੀ ਪੁਲਿਸ ਨੇ ਇਕ ਨÏਜਵਾਨ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ¢ ਜਾਣਕਾਰੀ ਅਨੁਸਾਰ ਹÏਲਦਾਰ ਸਵਰਾਜ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਲਈ ਲੱਕੜ ਮੰਡੀ ਅਬੋਹਰ ਖੇਤਰ ਵਿਚ ਗਸ਼ਤ ਕਰ ਰਹੇ ਸਨ¢ ਰਾਤ ਕਰੀਬ 11 ਵਜੇ ਜਦੋਂ ਪੁਲਿਸ ਪਾਰਟੀ ਮੰਡੀ ਦੇ ਅੰਦਰ ਪਹੁੰਚੀ ਤਾਂ ਸੜਕ ਕਿਨਾਰੇ ਬਣੇ ਫੁੱਟਪਾਥ 'ਤੇ ਇਕ ਨÏਜਵਾਨ ਬੈਠਾ ਦਿਖਾਈ ਦਿੱਤਾ¢ਪੁਲਿਸ ਦੀ ਗੱਡੀ ਨੂੰ ਦੇਖ ਕੇ ਨÏਜਵਾਨ ਘਬਰਾ ਗਿਆ ਅਤੇ ਕੋਈ ਚੀਜ਼ ਹੇਠਾਂ ਸੁੱਟ ਕੇ ਮÏਕੇ ਤੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ¢ ਪੁਲਿਸ ਕਰਮਚਾਰੀਆਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਨÏਜਵਾਨ ਨੂੰ ਕਾਬੂ ਕਰ ਲਿਆ¢ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ 2 ਗਰਾਮ ਹੈਰੋਇਨ ਬਰਾਮਦ ਹੋਈ¢ ਫੜੇ ਗਏ ਨੌਜਵਾਨ ਦੀ ਪਛਾਣ ਨਿਖਿਲ ਪੁੱਤਰ ਸ਼ਕਤੀ ਕਪੂਰ ਵਾਸੀ ਗਲੀ ਨੰਬਰ 3 ਸੰਤ ਨਗਰ ਅਬੋਹਰ ਵਜੋਂ ਹੋਈ ਹੈ¢ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |