ਬੱਲੂਆਣਾ, 2 ਮਈ (ਜਸਮੇਲ ਸਿੰਘ ਢਿੱਲੋਂ)-ਕਰੀਬ ਪਿਛਲੇ ਡੇਢ ਸਾਲ ਵਿਚ ਲੰਬੀ ਮਾਈਨਰ ਨਹਿਰ ਸੱਤਵੀਂ ਵਾਰ ਬੀਤੇ ਕੱਲ੍ਹ ਫਿਰ ਟੁੱਟ ਗਈ | ਕਿਸਾਨਾਂ ਦਾ ਕਹਿਣਾ ਹੈ ਕਿ ਲੰਬੀ ਮਾਈਨਰ ਨਹਿਰ ਦੇ ਅਧਿਕਾਰੀ ਅਤੇ ਕਰਮਚਾਰੀ ਬਿਨਾਂ ਕੰਮ ਕੀਤੇ ਤਨਖ਼ਾਹਾਂ ਲੈ ਰਹੇ ਹਨ | ਕਿਸਾਨਾਂ ਨੇ ਦੱਸਿਆ ਕਿ ਨਹਿਰ 'ਤੇ ਡਿਊਟੀਆਂ ਨਿਭਾ ਰਹੇ ਬੇਲਦਾਰ ਅਤੇ ਹੋਰ ਕਰਮਚਾਰੀ ਤਾਂ ਹਮੇਸ਼ਾ ਲੱਕੜਾਂ ਇਕੱਠੀਆਂ ਕਰਨ ਵਿਚ ਰੁੱਝੇ ਰਹਿੰਦੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਸਬੰਧਿਤ ਬੇਲਦਾਰ ਜਾ ਹੋਰ ਕਰਮਚਾਰੀ ਨਹਿਰ 'ਤੇ ਗੇੜਾ ਨਹੀਂ ਮਾਰਦੇ | ਜਿਸ ਕਾਰਨ ਉਸ ਸਮੇਂ ਹੀ ਪਤਾ ਲੱਗਦਾ ਹੈ ਜਦੋਂ ਨਹਿਰ ਟੁੱਟ ਜਾਂਦੀ ਹੈ | ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਮਹਿਕਮੇ ਦੀ ਅਣਗਹਿਲੀ ਕਾਰਨ ਇਹ ਨਹਿਰ ਸੱਤਵੀਂ ਵਾਰ ਟੁੱਟੀ ਹੈ |