ਡਾ. ਚਹਿਲ ਡੀ.ਏ.ਵੀ. ਮੈਨੇਜਿੰਗ ਕਮੇਟੀ ਵਲੋਂ ਸੈਨੇਟ ਚੋਣ ਲਈ ਉਮੀਦਵਾਰ ਬਣੇ
ਇਲਾਕੇ ਦੀਆਂ ਵਿੱਦਿਅਕ ਸ਼ਖ਼ਸੀਅਤਾਂ ਨਾਲ ਕੀਤੀ ਪਲੇਠੀ ਮੀਟਿੰਗ ਨੂੰ ਮਿਲਿਆ ਭਰਵਾਂ ਹੁੰਗਾਰਾ
ਅਬੋਹਰ, 10 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਡੀ. ਏ.
ਅਬੋਹਰ, 10 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਡੀ.ਏ.ਵੀ. ਮੈਨੇਜਿੰਗ ਕਮੇਟੀ ਵਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਲਈ ਡੀ.ਏ.ਵੀ. ਕਾਲਜ ਅਬੋਹਰ ਦੇ ਪੰਜਾਬੀ ਵਿਭਾਗ ਦੇ ਮੁਖੀ ਰਹੇ ਸੇਵਾਮੁਕਤ ਪ੍ਰੋਫੈਸਰ ਡਾ.ਗੁਰਰਾਜ ਸਿੰਘ ਚਹਿਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜਿਸ ਤਹਿਤ ਉਨ੍ਹਾਂ ਦੇ ਹੱਕ ਵਿਚ ਡੀ.ਏ.ਵੀ ਸੰਸਥਾਨਾਂ ਅਤੇ ਨਜ਼ਦੀਕੀ ਅਧਿਆਪਕ ਖ਼ਿੱਤੇ ਨਾਲ ਜੁੜੇ ਪਤਵੰਤੇ ਲੋਕਾਂ ਦੀ ਮੀਟਿੰਗ ਅਬੋਹਰ ਦੇ ਪੰਜਾਬ ਪੈਲੇਸ ਵਿਖੇ ਹੋਈ। ਇਸ ਦੌਰਾਨ ਹਾਜ਼ਰ ਲੋਕਾਂ ਨੇ ਇਕਮੱਤ ਨਾਲ ਡਾ.ਗੁਰਰਾਜ ਸਿੰਘ ਚਹਿਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪੰਜਾਬ ਯੂਨੀਵਰਸਿਟੀ ਵਿਚ ਸੈਨੇਟ ਮੈਂਬਰ ਦੇ ਤੌਰ ’ਤੇ ਭੇਜਣ ਲਈ ਹੁੰਗਾਰਾ ਭਰਿਆ। ਇਸ ਮੌਕੇ ਡੀ.ਏ.ਵੀ. ਕਾਲਜ ਅਬੋਹਰ ਦੇ ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ, ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ.ਵਿਜੈ ਗਰੋਵਰ, ਡੀ.ਏ.ਵੀ ਸਕੂਲ ਹਰੀਪੁਰਾ ਦੇ ਪ੍ਰਿੰਸੀਪਲ ਸੁਖਦੇਵ ਸਿੰਘ, ਡਾ.ਕਿਰਨ ਗਰੋਵਰ, ਗੋਪੀ ਚੰਦ ਕਾਲਜ ਦੇ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ.ਸੀਮਾ ਸੋਮਾਨੀ, ਡਾ.ਇਕਬਾਲ ਸਿੰਘ ਗੋਦਾਰਾ, ਪੰਜਾਬ ਵਿਭਾਗ ਮੁਖੀ ਡਾ.ਤਰਸੇਮ ਸ਼ਰਮਾ, ਸੇਵਾਮੁਕਤ ਪ੍ਰਿੰਸੀਪਲ ਪਰਮਿੰਦਰ ਸਿੰਘ, ਕਮਲ ਕਿਸ਼ੋਰ ਖੁਰਾਨਾ, ਨਗਰ ਨਿਗਮ ਦੇ ਸਾਬਕਾ ਮੇਅਰ ਵਿਮਲ ਠੱਠਈ, ਨਰੇਸ਼ ਖੁਰਾਨਾ, ਡਾ.ਸੁਰੇਸ਼ ਸ਼ਰਮਾ, ਗੁਰਬਚਨ ਸਿੰਘ ਸਰਾਂ, ਸੱਜਣ ਕੁਮਾਰ ਸ਼ਰਮਾ, ਐਡਵੋਕੇਟ ਰਵਿੰਦਰ ਸਿੰਘ ਗਿੱਲ, ਮੈਡਮ ਮੀਨਾਕਸ਼ੀ ਕਪੂਰ, ਰਾਹੁਲ ਸੋਮਾਨੀ, ਗੁਲਸ਼ਿੰਦਰ ਸਿੰਘ ਜੱਸਲ, ਜਸਬੀਰ ਸਿੰਘ ਮਨ, ਭੰਗੜਾ ਕੋਚ ਜੁਝਾਰ ਸਿੰਘ ਸੰਧੂ, ਸੁਨੀਲ ਸਾਰਸਵਤ, ਐਡਵੋਕੇਟ ਜਸਦੀਪ ਸਿੰਘ ਸੰਧੂ, ਨੀਰਜ ਮਹਿਤਾ ਆਦਿ ਤੋਂ ਇਲਾਵਾ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਅਧਿਆਪਕ ਅਤੇ ਪਤਵੰਤੇ ਲੋਕ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਡਾ.ਗੁਰਰਾਜ ਸਿੰਘ ਚਹਿਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਡਾ.ਰਾਜੇਸ਼ ਕੁਮਾਰ ਮਹਾਜਨ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿਚ ਮੈਂਬਰ ਦੀ ਭੂਮਿਕਾ ਅਤੇ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਡਾ.ਗੁਰਰਾਜ ਸਿੰਘ ਚਹਿਲ ਦੇ ਵਿੱਦਿਅਕ ਅਤੇ ਨਿੱਜੀ ਜ਼ਿੰਦਗੀ ਦੇ ਸਫ਼ਰ ਬਾਰੇ ਜਾਣਕਾਰੀ ਦਿੰਦੇ ਹੋਏ ਹਰ ਸੰਭਵ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ।