11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਲੋਟ ਨੇੜੇ ਪਸੰਜਰ ਰੇਲਗੱਡੀ ਦਾ ਪਾਵਰ ਫ਼ੇਲ੍ਹ, ਡੇਢ ਘੰਟਾ ਦੇਰੀ ਨਾਲ ਪਹੁੰਚੀ ਅਬੋਹਰ- ਮੁਸਾਫ਼ਰ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 03-05-2026
ਅਬੋਹਰ, 2 ਮਈ (ਵਿਵੇਕ ਹੂੜੀਆ)-ਅੰਬਾਲਾ ਤੋਂ ਸ੍ਰੀਗੰਗਾਨਗਰ ਜਾਣ ਵਾਲੀ ਪਸੰਜਰ ਰੇਲਗੱਡੀ ਦਾ ਮਲੋਟ ਦੇ ਨਜ਼ਦੀਕ ਪਾਵਰ ਫ਼ੇਲ੍ਹ ਹੋਣ ਕਾਰਨ ਸੈਂਕੜੇ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਰੇਲ ਗੱਡੀ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ ਡੇਢ ਘੰਟਾ ਦੇਰੀ ਨਾਲ ਅਬੋਹਰ ਰੇਲਵੇ ਸਟੇਸ਼ਨ 'ਤੇ ਪਹੁੰਚੀ, ਜਿਸ ਕਾਰਨ ਕੰਮ 'ਤੇ ਜਾਣ ਵਾਲੇ ਲੋਕਾਂ ਅਤੇ ਵਿਦਿਆਰਥੀਆਂ ਦਾ ਕਾਫ਼ੀ ਨੁਕਸਾਨ ਹੋਇਆ | ਮਿਲੀ ਜਾਣਕਾਰੀ ਅਨੁਸਾਰ ਇਸ ਪਸੰਜਰ ਗੱਡੀ ਦਾ ਮਲੋਟ ਨੇੜੇ ਅਚਾਨਕ ਤਕਨੀਕੀ ਖ਼ਰਾਬੀ ਕਾਰਨ ਇੰਜਨ ਫ਼ੇਲ੍ਹ ਹੋ ਗਿਆ ਸੀ | ਰੇਲਵੇ ਦੇ ਤਕਨੀਕੀ ਅਧਿਕਾਰੀਆਂ ਨੇ ਦੂਜਾ ਇੰਜਨ ਮੰਗਵਾ ਕੇ ਸਥਿਤੀ ਨੂੰ ਸੁਚਾਰੂ ਕਰਵਾਇਆ, ਜਿਸ ਕਾਰਨ ਗੱਡੀ ਅਬੋਹਰ ਸਟੇਸ਼ਨ 'ਤੇ ਆਪਣੇ ਨਿਰਧਾਰਿਤ ਸਮੇਂ ਸਵੇਰੇ 8:55 ਦੀ ਬਜਾਏ ਕਰੀਬ 10:30 ਵਜੇ ਪਹੁੰਚ ਸਕੀ | ਗੱਡੀ ਦੀ ਲੰਬੀ ਉਡੀਕ ਕਾਰਨ ਕਈ ਮੁਸਾਫ਼ਰ ਨਿੱਜੀ ਬੱਸਾਂ ਰਾਹੀਂ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ, ਜਦਕਿ ਰੋਜ਼ਾਨਾ ਸ਼੍ਰੀ ਗੰਗਾਨਗਰ ਜਾਣ ਵਾਲੇ ਮੁਲਾਜ਼ਮ ਅਤੇ ਵਿਦਿਆਰਥੀ ਸਟੇਸ਼ਨ 'ਤੇ ਹੀ ਫਸੇ ਰਹੇ | ਇਸ ਮੌਕੇ ਮੌਜੂਦ ਯਾਤਰੀਆਂ ਗੌਰਵ ਮੁਖੀਜਾ, ਹਨੀ ਸਿੰਘ ਅਤੇ ਹੋਰਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਰੇਲਵੇ ਵਿਭਾਗ ਵਲੋਂ ਗੱਡੀ ਦੇ ਲੇਟ ਹੋਣ ਜਾਂ ਦੇਰੀ ਦੇ ਕਾਰਨਾਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਸਮਾਂ ਬਰਬਾਦ ਹੋਇਆ | ਗੱਡੀ ਲੇਟ ਹੋਣ ਕਾਰਨ ਖ਼ਾਸ ਕਰਕੇ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਮੁਸ਼ਕਿਲ ਪੇਸ਼ ਆਈ, ਜਿਨ੍ਹਾਂ ਦਾ ਅਬੋਹਰ ਵਿਖੇ ਪੇਪਰ ਸੀ | ਬਠਿੰਡਾ ਅਤੇ ਮਲੋਟ ਤੋਂ ਅਬੋਹਰ ਆਉਣ ਵਾਲੇ ਮੁਸਾਫ਼ਰਾਂ ਨੇ ਵੀ ਰੇਲਵੇ ਦੀ ਕਾਰਗੁਜ਼ਾਰੀ ਪ੍ਰਤੀ ਨਾਰਾਜ਼ਗੀ ਜਤਾਈ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੇ ਅਬੋਹਰ ਦੀ ਅਨਾਜ ਮੰਡੀ ਵਿਚ ਮਜ਼ਦੂਰਾਂ ਦੇ ਨਾਲ ਮਨਾਇਆ ਮਜ਼ਦੂਰ ਦਿਵਸ ਅਗਲੀ ਖ਼ਬਰ ਨਸ਼ੇ ਦੀ ਹਾਲਤ 'ਚ ਘੁੰਮ ਰਿਹਾ ਨੌਜਵਾਨ ਕਾਬੂ
Ad Position 24